ਸਲਮਾਨ ਖਾਨ ਹੁਣ ਤੱਕ ਬਿੱਗ ਬੌਸ 12 ਸੀਜ਼ਨ ਦੇ ਹੋਸਟ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਇਸ ਵਿਵਾਦਿਤ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਦਾ ਕਿੰਨਾ ਖਰਚਾ ਲੈਂਦੇ ਹਨ?
ਸਲਮਾਨ ਖਾਨ ਇੰਨੀਂ ਦਿਨੀਂ ਬਿੱਗ ਬੌਸ 16 ਨੂੰ ਲੈਕੇ ਕਾਫ਼ੀ ਚਰਚਾ ਵਿੱਚ ਹਨ
ਸਲਮਾਨ ਖਾਨ ਹੁਣ ਤੱਕ ਬਿੱਗ ਬੌਸ 12 ਸੀਜ਼ਨ ਦੇ ਹੋਸਟ ਰਹੇ ਹਨ
ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਇਸ ਵਿਵਾਦਿਤ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਦਾ ਕਿੰਨਾ ਖਰਚਾ ਲੈਂਦੇ ਹਨ
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੇ ਮੇਕਰਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫੀਸ ਤਿੰਨ ਗੁਣਾ ਵਧਾਈ ਜਾਵੇ
ਭਾਈਜਾਨ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਬਿੱਗ ਬੌਸ ਦੇ ਪਿਛਲੇ ਕਈ ਸੀਜ਼ਨ ਤੋਂ ਫੀਸ ਨਹੀਂ ਵਧਾਈ ਹੈ
ਰਿਪੋਰਟ ਮੁਤਾਬਕ ਅਦਾਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਫੀਸ ਨਹੀਂ ਵਧਾਈ ਜਾਂਦੀ ਤਾਂ ਉਹ ਸ਼ੋਅ ਨੂੰ ਹੋਸਟ ਨਹੀਂ ਕਰਨਗੇ
ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਸ ਬਾਰੇ ਨਾ ਤਾਂ ਮੇਕਰਸ ਨੇ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਸਲਮਾਨ ਖਾਨ ਨੇ ਅਧਿਕਾਰਤ ਤੌਰ 'ਤੇ ਕੁਝ ਕਿਹਾ
ਦੱਸ ਦੇਈਏ ਕਿ ਬਿੱਗ ਬੌਸ 15 ਦੇ ਦੌਰਾਨ ਖਬਰ ਆਈ ਸੀ ਕਿ ਸਲਮਾਨ ਖਾਨ 350 ਕਰੋੜ ਲੈ ਰਹੇ ਹਨ
ਜੇਕਰ ਇਸ ਰਿਪੋਰਟ 'ਚ ਸੱਚਾਈ ਹੈ ਤਾਂ 16ਵੇਂ ਸੀਜ਼ਨ ਲਈ ਨਿਰਮਾਤਾ ਸਲਮਾਨ ਖਾਨ ਨੂੰ ਲਗਭਗ 1050 ਕਰੋੜ ਰੁਪਏ ਫੀਸ ਵਜੋਂ ਦੇਣਗੇ
ਇਹ ਵੀ ਸੁਣਨ `ਚ ਆਇਆ ਹੈ ਕਿ ਸਲਮਾਨ ਖਾਨ ਫ਼ੀਸ ਨੂੰ ਲੈਕੇ ਇਸ ਵਾਰ ਕਿਸੇ ਤਰ੍ਹਾਂ ਦਾ ਸਮਝੋਤਾ ਕਰਨ ਲਈ ਤਿਆਰ ਨਹੀਂ ਹਨ