ਸਾਊਥ ਦੀ ਸੁਪਰਹਿੱਟ ਅਦਾਕਾਰਾ ਸਮੰਥਾ ਰੂਥ ਪ੍ਰਭੂ ਆਪਣੇ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।



ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੀ ਬੀਮਾਰੀ ਬਾਰੇ ਖੁਲਾਸਾ ਕੀਤਾ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਇਸ ਸਮੇਂ ਉਨ੍ਹਾਂ ਦੀ ਤਾਜ਼ਾ ਤਸਵੀਰ ਵੀ ਸਾਹਮਣੇ ਆਈ ਹੈ।



ਹਾਲ ਹੀ 'ਚ ਸਮੰਥਾ ਰੂਥ ਪ੍ਰਭੂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਲੰਬੇ ਸਮੇਂ ਬਾਅਦ ਉਹ ਕਿਸੇ ਜਨਤਕ ਸਥਾਨ 'ਤੇ ਨਜ਼ਰ ਆਈ ਹੈ।



ਅਜਿਹੇ 'ਚ ਪਾਪਰਾਜ਼ੀ ਆਪਣੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਨ ਦਾ ਮੌਕਾ ਕਿਵੇਂ ਹੱਥੋਂ ਜਾਣ ਦੇ ਸਕਦੇ ਸਨ। ਸਮੰਥਾ ਕੰਮ 'ਤੇ ਵਾਪਸ ਆ ਗਈ ਹੈ।



ਪਿਛਲੇ ਕੁਝ ਦਿਨਾਂ ਤੋਂ, ਉਹ ਆਪਣੀ ਆਉਣ ਵਾਲੀ ਫਿਲਮ ਸ਼ਕੁੰਤਲਮ ਦੇ ਬਾਕੀ ਬਚੇ ਕੰਮ ਨੂੰ ਪੂਰਾ ਕਰਨ ਵਿੱਚ ਰੁੱਝੀ ਹੋਈ ਹੈ, ਜੋ 17 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਆਉਣ ਜਾ ਰਹੀ ਹੈ।



ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ, ਸਮੰਥਾ ਪੂਰੇ ਸਵੈਗ ਅਤੇ ਆਤਮਵਿਸ਼ਵਾਸ ਨਾਲ ਨਜ਼ਰ ਆ ਰਹੀ ਹੈ।



ਹਾਲ ਹੀ 'ਚ ਖਬਰ ਆਈ ਸੀ ਕਿ ਸਿਹਤ ਖਰਾਬ ਹੋਣ ਕਾਰਨ ਅਦਾਕਾਰਾ ਫਿਲਮਾਂ ਤੋਂ ਬ੍ਰੇਕ ਲੈਣ ਜਾ ਰਹੀ ਹੈ।



ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਜਲਦੀ ਹੀ ਪਰਦੇ 'ਤੇ ਉਸ ਦੀ ਬਿਹਤਰੀਨ ਅਦਾਕਾਰੀ ਦੇਖਣ ਦਾ ਮੌਕਾ ਮਿਲੇਗਾ।



ਸਮੰਥਾ ਨੂੰ ਮਾਇਓਸਾਇਟਸ ਨਾਂ ਦੀ ਬੀਮਾਰੀ ਨਾਲ ਜੂਝਣਾ ਪਿਆ ਸੀ। ਪਰ ਹੁਣ ਉਹ ਕੰਮ 'ਤੇ ਪਰਤ ਆਈ ਹੈ



ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਅਧੂਰੇ ਪ੍ਰੋਜੈਕਟਾਂ 'ਤੇ ਜਲਦ ਕੰਮ ਸ਼ੁਰੂ ਕਰਨ ਜਾ ਰਹੀ ਹੈ।