Sania Mirza And Shoaib Malik: ਬੀਤੇ ਕੁਝ ਦਿਨਾਂ ਤੋਂ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਤਲਾਕ ਦੀਆਂ ਖਬਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਕਿਹਾ ਜਾ ਰਿਹਾ ਸੀ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ ਅਤੇ ਦੋਵੇਂ ਜਲਦ ਹੀ ਤਲਾਕ ਨੂੰ ਲੈ ਕੇ ਅਧਿਕਾਰਤ ਐਲਾਨ ਕਰਨਗੇ ਪਰ ਹੁਣ ਇਸ ਕਹਾਣੀ ਵਿੱਚ ਨਵਾਂ ਮੋੜ ਆਇਆ ਹੈ।

ਦਰਅਸਲ, ਪਾਕਿਸਤਾਨੀ ਓਟੀਟੀ ਪਲੇਟਫਾਰਮ ਉਰਦੂਫਲਿਕਸ ਤੋਂ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਇੱਕ ਨਵੇਂ ਸ਼ੋਅ ਦਾ ਐਲਾਨ ਕੀਤਾ ਗਿਆ ਹੈ। ਇਸ ਸ਼ੋਅ ਦੇ ਪੋਸਟਰ ਨੂੰ ਦੇਖ ਕੇ ਲੋਕ ਭੜਕ ਗਏ।

ਓਟੀਟੀ ਪਲੇਟਫਾਰਮ ਉਰਦੂਫਲਿਕਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਨਵੇਂ ਸ਼ੋਅ 'ਦਿ ਮਿਰਜ਼ਾ ਮਲਿਕ ਸ਼ੋਅ' ਦਾ ਨਾਮ ਲਿਖਿਆ ਗਿਆ ਹੈ।

ਇਕ ਪਾਸੇ ਦੋਹਾਂ ਦੇ ਤਲਾਕ ਦੀਆਂ ਖਬਰਾਂ ਅਤੇ ਦੂਜੇ ਪਾਸੇ ਇਕੱਠੇ ਸ਼ੋਅ ਕਰਨਾ। ਇਸ ਨੂੰ ਦੇਖ ਕੇ ਇੰਟਰਨੈੱਟ 'ਤੇ ਲੋਕਾਂ ਨੇ ਦੋਵਾਂ ਦੀ ਜੰਮ ਕੇ ਖਿੱਲੀ ਉਡਾਈ ਹੈ।

ਤਲਾਕ ਨੂੰ ਪਬਲੀਸਿਟੀ ਸਟੰਟ ਦੱਸਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਇਹ ਇੱਕ ਪਬਲੀਸਿਟੀ ਸਟੰਟ ਸੀ ਮਤਲਬ ਕਿ ਵੱਖ ਹੋਣ ਲਈ ਇੰਨੇ ਦਿਨਾਂ ਤੱਕ ਕੀ ਫੀਡ ਆ ਰਹੀ ਸੀ ਅਲਗ ਹੋਣ ਦੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਤਲਾਕ ਸਿਰਫ਼ ਪ੍ਰਚਾਰ ਦੇ ਮਕਸਦ ਲਈ ਸੀ।

ਤਲਾਕ ਨੂੰ ਪਬਲੀਸਿਟੀ ਸਟੰਟ ਦੱਸਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਇਹ ਇੱਕ ਪਬਲੀਸਿਟੀ ਸਟੰਟ ਸੀ ਮਤਲਬ ਕਿ ਵੱਖ ਹੋਣ ਲਈ ਇੰਨੇ ਦਿਨਾਂ ਤੱਕ ਕੀ ਫੀਡ ਆ ਰਹੀ ਸੀ ਅਲਗ ਹੋਣ ਦੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਤਲਾਕ ਸਿਰਫ਼ ਪ੍ਰਚਾਰ ਦੇ ਮਕਸਦ ਲਈ ਸੀ।

ਪਿਛਲੀਆਂ ਰਿਪੋਰਟਾਂ 'ਚ ਇਹ ਹੋਇਆ ਸੀ ਖੁਲਾਸਾ : ਉਨ੍ਹਾਂ ਦੇ ਵੱਖ ਹੋਣ ਦੀ ਖਬਰ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਮੀਡੀਆ ਰਿਪੋਰਟਾਂ ਵਿੱਚ ਆਈ ਸੀ।

ਪਾਕਿਸਤਾਨ ਦੇ ਜੀਓ ਨਿਊਜ਼ ਦੀ ਇਕ ਰਿਪੋਰਟ 'ਚ ਸਾਫ ਤੌਰ 'ਤੇ ਸਾਹਮਣੇ ਆਇਆ ਹੈ ਕਿ ਦੋਵੇਂ ਵੱਖ ਹੋਣ ਲਈ ਤਿਆਰ ਹਨ ਅਤੇ ਜਲਦ ਹੀ ਆਪਣੇ ਤਲਾਕ ਬਾਰੇ ਅਧਿਕਾਰਤ ਐਲਾਨ ਕਰਨਗੇ।

ਰਿਪੋਰਟ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਦੋਵਾਂ ਨੇ ਆਪਣੇ ਖਾਸ ਦੋਸਤ ਨੂੰ ਕਿਹਾ ਸੀ ਕਿ ਸਾਨੀਆ ਅਤੇ ਸ਼ੋਏਬ ਵੱਖ ਹੋਣ ਲਈ ਤਿਆਰ ਹਨ।

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸ਼ੋਏਬ ਮਲਿਕ ਸਾਨੀਆ ਮਿਰਜ਼ਾ ਨਾਲ ਧੋਖਾ ਕਰ ਰਹੇ ਹਨ। ਉਸ ਦਾ ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨਾਲ ਅਫੇਅਰ ਚੱਲ ਰਿਹਾ ਸੀ।