ਪੰਜਾਬੀ ਸਿੰਗਰ ਤੇ ਅਦਾਕਾਰਾ ਸਤਿੰਦਰ ਸੱਤੀ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ 'ਤੇ ਖੂਬਸੂਰਤੀ ਦੇ ਨਾਲ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ। ਸਤਿੰਦਰ ਸੱਤੀ ਦਾ ਜਨਮ 13 ਦਸੰਬਰ 1972 ਨੂੰ ਹੋਇਆ ਸੀ। ਉਨ੍ਹਾਂ ਦੀ ਉਮਰ 50 ਸਾਲ ਹੈ, ਪਰ ਉਨ੍ਹਾਂ ਨੂੰ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਇੰਨੀਂ ਉਮਰ ਹੋ ਸਕਦੀ ਹੈ। ਸਤਿੰਦਰ ਸੱਤੀ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ। ਕਿਉਂਕਿ ਇਸ ਵੀਡੀਓ 'ਚ ਸਤਿੰਦਰ ਸੱਤੀ ਲੁਕਸ ਦੇ ਮਾਮਲੇ 'ਚ ਨੌਜਵਾਨ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਵੀਡੀਓ 'ਚ ਸੱਤੀ ਨੀਲੇ ਰੰਗ ਦੇ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਇਸ ਸੂਟ ਨਾਲ ਉਨ੍ਹਾਂ ਨੇ ਹੈਵੀ ਮੇਕਅੱਪ ਤੇ ਹੈਵੀ ਜਿਊਲਰੀ ਕੈਰੀ ਕੀਤੀ ਹੈ। ਉਨ੍ਹਾਂ ਨੇ ਆਪਣੇ ਲੱੁਕ ਨੂੰ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ਵੀਡੀਓ 'ਚ ਸੱਤੀ ਦੀਆਂ ਦਿਲਕਸ਼ ਅਦਾਵਾਂ ਨੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ।