ਸਤਿੰਦਰ ਸੱਤੀ ਦਾ ਨਵਾਂ ਵੀਡੀਓ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਵੀਡੀਓ 'ਚ ਸੱਤੀ ਨੇ ਭਾਰ ਘਟਾਉਣ ਦੇ ਖਾਸ ਟਿਪਸ ਸ਼ੇਅਰ ਕੀਤੇ ਹਨ। ਜੇ ਘੱਟ ਖਾਣਾ ਖਾ ਵੀ ਤੁਹਾਡਾ ਵਜ਼ਨ ਨਹੀਂ ਘਟਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦਾ ਹੈ। ਸੱਤੀ ਨੇ ਕਿਹਾ ਕਿ ਕਈ ਵਾਰ ਹੁੰਦਾ ਹੈ ਕਿ ਕਈ ਲੋਕ ਬਹੁਤ ਘੱਟ ਖਾਂਦੇ ਹਨ, ਫਿਰ ਵੀ ਉਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ। ਇਸ ਤੋਂ ਉਲਟ ਕਈ ਲੋਕ ਸਾਰਾ ਦਿਨ ਖਾਂਦੇ ਹਨ, ਪਰ ਫਿਰ ਵੀ ਉਹ ਪਤਲੇ ਰਹਿੰਦੇ ਹਨ। ਇਸ ਲਈ ਤੁਹਾਡਾ ਪਾਚਨ ਤੰਤਰ ਜ਼ਿੰਮੇਵਾਰ ਹੈ। ਘੱਟ ਖਾ ਕੇ ਵੀ ਭਾਰ ਨਹੀਂ ਘਟਦਾ ਤਾਂ ਮਤਲਬ ਕਿ ਹਾਜ਼ਮੇ ਦੀ ਦਿੱਕਤ ਹੈ। ਜਿਹੜੇ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਆਪਣੇ ਭੋਜਨ 'ਚ ਖਿਚੜੀ ਜਾਂ ਕੋਈ ਹੋਰ ਸੌਫਟ ਭੋਜਨ ਜ਼ਰੂਰ ਸ਼ਾਮਲ ਕਰੋ। ਦਲੀਆ ਤੇ ਚੌਲ ਵੀ ਵਧੀਆ ਔਪਸ਼ਨਾਂ ਹਨ। ਪਾਚਨ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਡਾਈਟ 'ਚ ਬਰਾਊਨ ਰਾਈਸ ਵੀ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰਾ ਪਾਣੀ ਵੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਦੇ ਵੀ ਇੱਕੋ ਥਾਂ 'ਤੇ ਬੈਠੇ ਨਾ ਰਹੋ। ਹਮੇਸ਼ਾ ਤੁਰਦੇ ਫਿਰਦੇ ਰਹੋ, ਇਸ ਦੇ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ। ਦੇਖੋ ਇਹ ਵੀਡੀਓ: