ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਪਰ ਉਹ ਆਪਣੇ ਗਾਣਿਆਂ ਦੇ ਜ਼ਰੀਏ ਚਾਹੁਣ ਵਾਲਿਆ ਦੇ ਦਿਲਾਂ 'ਤੇ ਅੱਜ ਵੀ ਰਾਜ ਕਰ ਰਿਹਾ ਹੈ।



ਸਿੱਧੂ ਮੂਸੇਵਾਲਾ ਦਾ ਨਾਂ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ।



ਦਰਅਸਲ, ਸਿੱਧੂ ਦੇ ਬੈਸਟ ਫਰੈਂਡ ਤੇ ਰੈਪਰ ਸੰਨੀ ਮਾਲਟਨ ਨੇ ਖੁਲਾਸਾ ਕੀਤਾ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਆਪਣੀ ਐਲਬਮ ਤੇ ਕੰਮ ਕਰ ਰਿਹਾ ਸੀ,



ਜਿਸ ਵਿੱਚ ਸੰਨੀ ਮਾਲਟਨ ਵੀ ਉਸ ਦਾ ਸਾਥ ਦੇ ਰਿਹਾ ਸੀ। ਇਸ ਗੱਲ ਦਾ ਖੁਲਾਸਾ ਸਿੱਧੂ ਦੇ ਇੱਕ ਫੈਨਪੇਜ 'ਤੇ ਕੀਤਾ ਗਿਆ ਹੈ, ਜਿਸ ਨੂੰ ਸੰਨੀ ਮਾਲਟਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰੀਪੋਸਟ ਕੀਤਾ ਹੈ।



ਪੋਸਟ 'ਚ ਕਿਹਾ ਗਿਆ ਹੈ ਕਿ 'ਵਰਲਡ ਟੂਰ ਤੋਂ ਪਹਿਲਾਂ ਸਿੱਧੂ ਤੇ ਸੰਨੀ ਮਾਲਟਨ ਆਪਣੀ ਆਉਣ ਵਾਲੀ ਐਲਬਮ 'ਤੇ ਕੰਮ ਕਰ ਰਹੇ ਸੀ।



ਪਹਿਲਾਂ ਉਹ ਈਪੀ 'ਤੇ ਕੰਮ ਕਰ ਰਹੇ ਸੀ, ਪਰ ਬਾਅਦ 'ਚ ਇਹ ਆਈਡੀਆ ਰੱਦ ਕਰਕੇ ਐਲਬਮ ਦਾ ਪਲਾਨ ਬਣਾਇਆ ਗਿਆ।



ਉਸ ਸਮੇਂ ਸਿੱਧੂ ਇੰਡੀਆ 'ਚ ਹੀ ਸੀ ਅਤੇ ਉਸ ਨੇ ਸੰਨੀ ਨੂੰ ਕਿਹਾ ਸੀ ਕਿ ਉਹ ਐਲਬਮ 'ਤੇ ਕੰਮ ਕਰੇ ਅਤੇ ਵਧੀਆ ਜਿਹੀ ਪਲਾਨਿੰਗ ਦੇ ਤਹਿਤ ਸਭ ਕੁੱਝ ਕਰੇ ਤਾਂ ਕਿ ਲੋਕਾਂ ਤੱਕ ਫਰੈਸ਼ ਗਾਣੇ ਪਹੁੰਚਾਏ ਜਾ ਸਕਣ।



ਇਸ ਤੋਂ ਬਾਅਦ ਸਿੱਧੂ ਵੀ ਕੈਨੇਡਾ ਜਾ ਕੇ ਸੰਨੀ ਨਾਲ ਮਿਲ ਕੇ ਐਲਬਮ ਨੂੰ ਫਾਈਨਲ ਟੱਚ ਦੇਣ ਵਾਲਾ ਸੀ।



ਪਰ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ, ਇਸ ਐਲਬਮ ਨੂੰ 'ਬੈਕ ਆਨ ਰੋਡ' ਦੇ ਨਾਂ ਨਾਲ ਰਿਲੀਜ਼ ਕਰਨ ਦਾ ਪਲਾਨ ਸੀ। ਪਰ ਇਹ ਐਲਬਮ ਅਧੂਰੀ ਰਹਿ ਗਈ।'



ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।