ਤੁਹਾਨੂੰ ਪ੍ਰਸਿੱਧ ਟੀਵੀ ਸੀਰੀਅਲ ਝਾਂਸੀ ਕੀ ਰਾਣੀ ਤਾਂ ਯਾਦ ਹੀ ਹੋਵੇਗਾ। ਉਲਕਾ ਗੁਪਤਾ ਨੇ ਉਸ ਵਿੱਚ ਝਾਂਸੀ ਕੀ ਰਾਣੀ ਲਕਸ਼ਮੀ ਬਾਈ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

ਝਾਂਸੀ ਕੀ ਰਾਣੀ ਤੋਂ ਉਲਕਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ

ਉਸ ਨੇ ਕਈ ਟੀਵੀ ਸੀਰੀਅਲਜ਼ ਵਿੱਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ

ਇਨ੍ਹਾਂ ਵਿੱਚੋਂ ਸਾਤ ਫੇਰੇ, ਸਾਵਰੀ, ਝਾਂਸੀ ਕੀ ਰਾਣੀ ਉਸ ਦੇ ਮੁੱਖ ਸੀਰੀਅਲ ਹਨ

ਉਲਕਾ ਇੰਨੀਂ ਸੀਰੀਅਲ ਬਨੀ ਚਾਊ ਹੋਮ ਡਿਲੀਵਰੀ `ਚ ਡਿਲੀਵਰੀ ਗਰਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਟੀਵੀ ਇੰਡਸਟਰੀ `ਚ ਉਲਕਾ ਨੂੰ ਸਾਂਵਲੇ ਰੰਗ ਕਰਕੇ ਕੰਮ ਨਹੀਂ ਮਿਲਦਾ ਹੁੰਦਾ ਸੀ

ਟੀਵੀ ਸੀਰੀਅਲ `ਚ ਕੰਮ ਹਾਸਲ ਕਰਨ ਲਈ ਉਸ ਨੇ ਕਾਫ਼ੀ ਸੰਘਰਸ਼ ਕੀਤਾ

ਥੱਕ ਹਾਰ ਕੇ ਉਸ ਨੇ ਸਾਊਥ ਸਿਨੇਮਾ ਦਾ ਰੁਖ਼ ਕੀਤਾ, ਇੱਥੇ ਵੀ ਉਸ ਨੂੰ ਕਾਫ਼ੀ ਪ੍ਰਸਿੱਧੀ ਮਿਲੀ

ਉਲਕਾ ਦਾ ਰੰਗ ਭਾਵੇਂ ਸਾਂਵਲਾ ਹੈ ਪਰ ਉਹ ਵੱਡੀ ਵੱਡੀ ਬਾਲੀਵੁੱਡ ਅਭਿਨੇਤਰੀਆਂ ਨੂੰ ਮਾਤ ਦਿੰਦੀ ਨਜ਼ਰ ਆਉਂਦੀ ਹੈ

ਉਸ ਦੀਆਂ ਹਾਲ ਹੀ `ਚ ਖਿਚਵਾਈਆਂ ਤਸਵੀਰਾਂ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ

ਉਲਕਾ ਇਸ ਪਹਿਰਾਵੇ `ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ `ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਹਨ