ਫ਼ੈਨਜ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ, ਭਾਵੇਂ ਉਸ ਦੀ ਪੜ੍ਹਾਈ ਹੋਵੇ। ਸ਼ਹਿਨਾਜ਼ ਗਿੱਲ ਦਾ ਜਨਮ 27 ਜਨਵਰੀ 1994 ਨੂੰ ਬਿਆਸ ਅੰਮ੍ਰਿਤਸਰ ਵਿੱਚ ਹੋਇਆ ਸੀ। ਸ਼ਹਿਨਾਜ਼ ਨੂੰ ਬਚਪਨ ਤੋਂ ਹੀ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ। ਰਿਪੋਰਟ ਮੁਤਾਬਕ ਸ਼ਹਿਨਾਜ਼ ਨੇ ਡਲਹੌਜ਼ੀ ਹਿਲਟਾਪ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਪੰਜਾਬ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਲਈ। ਸ਼ਹਿਨਾਜ਼ ਨੂੰ ਪੜ੍ਹਾਈ ਵਿਚ ਦਿਲਚਸਪੀ ਨਹੀਂ ਸੀ, ਇਸ ਲਈ ਉਹ ਕਲਾਸਾਂ ਬੰਕ ਕਰਦੀ ਸੀ। ਸ਼ਹਿਨਾਜ਼ ਨੇ ਖੁਦ ਦੱਸਿਆ ਸੀ ਕਿ ਉਹ ਕੰਟੀਨ 'ਚ ਸਮਾਂ ਬਿਤਾਉਂਦੀ ਸੀ। ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ ਸ਼ਹਿਨਾਜ਼ ‘ਕਿਸੀ ਕੀ ਭਾਈ ਕਿਸੀ ਕੀ ਜਾਨ’ ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ