ਸ਼ਮੀ ਦਾ ਪੌਦਾ ਸ਼ਨੀ ਦੇਵ ਅਤੇ ਸ਼ਿਵਜੀ ਦਾ ਬਹੁਤ ਪਿਆਰਾ ਪੌਦਾ ਹੈ ਇਸ ਦੇ ਨਾਲ ਹੀ ਸ਼ਮੀ ਨੂੰ ਧਨ ਲਿਆਉਣ ਵਾਲਾ ਪੌਦਾ ਮੰਨਿਆ ਜਾਂਦਾ ਹੈ ਇਸ ਨੂੰ ਘਰ ਵਿੱਚ ਲਾਉਣ ਅਤੇ ਨਿਯਮਿਤ ਪੂਜਾ ਕਰਨ ਨਾਲ ਆਰਥਿਕ ਤੰਗੀ ਦੂਰ ਹੁੰਦੀ ਹੈ ਵਾਸਤੂ ਦੇ ਮੁਤਾਬਕ ਸ਼ਨੀਵਾਰ ਵਾਲੇ ਦਿਨ ਸ਼ਮੀ ਦਾ ਪੌਦਾ ਮੇਨ ਗੇਟ ‘ਤੇ ਲਾਉਣਾ ਸ਼ੁੱਭ ਹੁੰਦਾ ਹੈ ਮੇਨ ਗੇਟ ਤੋਂ ਨਿਕਲਦਿਆਂ ਹੋਇਆਂ ਖੱਬੇ ਪਾਸੇ ਸ਼ਮੀ ਦਾ ਪੌਦਾ ਲਾਉਣਾ ਚਾਹੀਦਾ ਹੈ ਤੁਹਾਡੇ ਘਰ ਦੇ ਦੱਖਣ, ਪੂਰਬ ਜਾਂ ਈਸ਼ਾਣ ਕੋਣ ਵੀ ਸ਼ਮੀ ਦਾ ਪੌਦਾ ਲਾ ਸਕਦੇ ਹਾਂ ਸ਼ਨੀ ਦੀ ਅਸ਼ੁੱਭ ਦਿਸ਼ਾ ਹੋਵੇ ਤਾਂ ਵਿਅਕਤੀ ਨੂੰ ਸ਼ਮੀ ਦੇ ਪੌਦੇ ਦੇ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਨੂੰ ਸ਼ਮੀ ਪੱਤਰ ਚੜ੍ਹਾਉਣ ਨਾਲ ਮਹਾਦੇਵ ਖੁਸ਼ ਹੁੰਦੇ ਹਨ ਸ਼ਾਮ ਵੇਲੇ ਇਸ ਕੋਲ ਦੀਵਾ ਜਗਾਉਣਾ ਚਾਹੀਦਾ ਹੈ