ਪੰਜਾ ਪਿਆਰਿਆਂ ਦਾ ਬਹੁਤ ਹੀ ਮਹੱਤਵਪੁਰਨ ਇਤਿਹਾਸ ਹੈ, 30 ਮਾਰਚ 1699 ਨੂੰ ਕੇਸਗੜ੍ਹ ਵਿੱਚ ਭਾਰੀ ਦੀਵਾਨ ਸਜਾਇਆ ਗਿਆ।



ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ ਤੋਂ ਕੱਢ ਗਰਜ ਕੇ ਕਿਹਾ ਸੀ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆਂ ਨਿਸ਼ਾਨਿਆਂ ਲਈ ਜਾਨ ਵਾਰਨ ਲਈ ਤਿਆਰ ਹੋਵੇ।



ਇਹ ਸੁਣ ਕੇ ਚਾਰੇ ਪਾਸੇ ਚੂਪ ਛਾ ਗਈ ,ਤੀਜੀ ਵਾਰ ਫਿਰ ਪੁਕਾਰਨ ਤੇ ਲਾਹੌਰ ਦੇ ਦਇਆ ਰਾਮ ਨੇ ਸੀਸ ਭੇਟ ਕੀਤਾ, ਇਸ ਤੋ ਬਆਦ ਵਾਰ-ਵਾਰ ਪੰਜ ਸੀਸ ਭੇਟ ਦੇ ਕੇ ਅੰਮ੍ਰਿਤ ਪਾਨ ਕੀਤਾ ਤੇ ਫੇਰ ਖ਼ਾਲਸਾ ਪੰਥ ਚੱਲਿਆ



ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾ ਨੂੰ ਪਿਆਰਿਆਂ ਦਾ ਮਾਨ ਤਾਂ ਦਿੱਤਾ ਅਤੇ ਅੰਮ੍ਰਿਤ ਵੀ ਸਭ ਤੋਂ ਪਹਿਲਾਂ ਛਕਾਇਆ



ਬਾਅਦ ਵਿੱਚ ਇਹਨਾਂ ਪੰਜਾਂ ਪਾਸੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਜੀ ਨੇ ਖਾਲਸਾ ਹੋਣ ਦਾ ਮਾਨ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ। ਜਾਣੋ ਇਨ੍ਹਾਂ ਦੇ ਨਾਮ



ਭਾਈ ਦਇਆ ਸਿੰਘ ਜੀ



ਭਾਈ ਧਰਮ ਸਿੰਘ ਜੀ



ਭਾਈ ਹਿੰਮਤ ਸਿੰਘ ਜੀ



ਭਾਈ ਮੋਹਕਮ ਸਿੰਘ ਜੀ



ਭਾਈ ਸਾਹਿਬ ਸਿੰਘ ਜੀ