ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਅਭਿਨੇਤਾ ਸ਼ੰਮੀ ਕਪੂਰ ਦਾ ਅੱਜ ਜਨਮਦਿਨ ਹੈ ਖਾਸ ਅਦਾਕਾਰੀ ਲਈ ਜਾਣੇ ਜਾਂਦੇ ਸ਼ੰਮੀ ਕਪੂਰ ਨੂੰ ਭਾਰਤ ਦਾ ਐਲਵਿਸ ਪ੍ਰੈਸਲੇ ਕਿਹਾ ਜਾਂਦਾ ਹੈ ਸ਼ੰਮੀ ਕਪੂਰ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਕਪੂਰ ਪਰਿਵਾਰ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਉਨ੍ਹਾਂ ਨੇ ਫਿਲਮ ਜੀਵਨ ਜੋਤੀ ਨਾਲ ਬਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਿਆ 1948 'ਚ ਉਨ੍ਹਾਂ ਨੂੰ ਪਹਿਲੀ ਨੌਕਰੀ ਮਿਲੀ, ਜਿੱਥੇ ਉਨ੍ਹਾਂ ਨੂੰ 150 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ ਉਨ੍ਹਾਂ ਨੇ ਲੈਲਾ ਮਜਨੂੰ, ਨਕਾਬ, ਤੁਮਸਾ ਨਹੀਂ ਦੇਖਾ ਵਰਗੀਆਂ ਕਈ ਬਲੈਕ ਐਂਡ ਵਾਈਟ ਫਿਲਮਾਂ 'ਚ ਕੰਮ ਕੀਤਾ ਜੰਗਲੀ ਫਿਲਮ ਸ਼ੰਮੀ ਕਪੂਰ ਦੀ ਪਹਿਲੀ ਰੰਗੀਨ ਫਿਲਮ ਸੀ ਸ਼ੰਮੀ ਕਪੂਰ ਨੂੰ ਆਖਰੀ ਵਾਰ ਅਭਿਨੇਤਾ ਰਣਬੀਰ ਕਪੂਰ ਦੀ ਰਾਕਸਟਾਰ ਵਿੱਚ ਦੇਖਿਆ ਗਿਆ ਸੀ ਸ਼ੰਮੀ ਕਪੂਰ ਨੇ 1969 'ਚ ਨੀਲਾ ਦੇਵੀ ਨਾਲ ਵਿਆਹ ਕੀਤਾ