ਕਈ ਲੋਕਾਂ ਦੇ ਗਰਮੀ ਕਾਰਨ ਨੱਕ ਵਿੱਚੋਂ ਖੂਨ ਵਗਣ ਲੱਗ ਜਾਂਦਾ ਹੈ। ਇਸ ਲਈ ਟਾਹਲੀ ਦੀਆਂ 10-15 ਪੱਤੀਆਂ ਪੀਸ ਕੇ ਪੀਣ ਨਾਲ ਇਸਦਾ ਇਲਾਜ ਕੀਤਾ ਜਾ ਸਕਦਾ ਹੈ।



ਛਾਤੀਆਂ ਦੀ ਸੋਜ 'ਚ ਵੀ ਔਰਤਾਂ ਟਾਹਲੀ ਦੇ ਪੱਤਿਆਂ ਦਾ ਸੇਵਨ ਕਰ ਸਕਦੀਆਂ ਹਨ। ਟਾਹਲੀ ਦੇ ਪੱਤਿਆਂ ਨੂੰ ਗਰਮ ਕਰਕੇ ਛਾਤੀਆਂ 'ਤੇ ਬੰਨ੍ਹ ਲਓ। ਇਸ ਨਾਲ ਛਾਤੀਆਂ ਦੀ ਸੋਜ ਘੱਟ ਹੋ ਜਾਂਦੀ ਹੈ।



ਲੇਕੋਰੀਆ ਦਾ ਇਲਾਜ ਟਾਹਲੀ ਦੇ ਪੱਤਿਆਂ ਨਾਲ ਵੀ ਕੀਤਾ ਜਾ ਸਕਦਾ ਹੈ। ਸਫੈਦ ਡਿਸਚਾਰਜ ਦੀ ਅਸਧਾਰਨ ਮਾਤਰਾ ਕਾਰਨ ਸਿਹਤ ਵਿਗੜਣ ਲੱਗਦੀ ਹੈ। ਇਸ ਦਾ ਇਲਾਜ ਵੀ ਟਾਹਲੀ ਦੇ ਪੱਤਿਆਂ ਵਿੱਚ ਛੁਪਿਆ ਹੋਇਆ ਹੈ।



ਅਨੀਮੀਆ ਕਾਰਨ ਵਿਅਕਤੀ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਅਨੀਮੀਆ ਨੂੰ ਠੀਕ ਕਰਨ ਲਈ ਟਾਹਲੀ ਦੇ ਪੱਤਿਆਂ ਦਾ 10-15 ਮਿਲੀਲੀਟਰ ਰਸ ਲਓ। ਇਸ ਨੂੰ ਸਵੇਰੇ-ਸ਼ਾਮ ਲੈਣ ਨਾਲ ਅਨੀਮੀਆ 'ਚ ਵੀ ਫਾਇਦਾ ਹੁੰਦਾ ਹੈ।



ਅਕਸਰ ਔਰਤਾਂ ਵਿੱਚ ਯੁਰਿਨ ਇਨਫੈਕਸ਼ਨ ਹੁੰਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਇਸਦਾ ਕਾੜਾ ਬਣਾ ਕੇ ਪੀ ਸਕਦੇ ਹੋ।



ਟਾਹਲੀ ਦੇ ਪੱਤਿਆਂ ਨੂੰ ਪਾਣੀ ਚ ਉਬਾਲ ਕੇ ਸਵੇਰੇ ਸ਼ਾਮ ਇਹ ਪਾਣੀ ਪੀਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।



ਕਈ ਵਾਰ ਚਮੜੀ ਤੇ ਦਾਗ ਧੱਬੇ ਜਾਂ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਟਾਹਲੀ ਦੇ ਪੱਤਿਆਂ ਦਾ ਤੇਲ ਫਾਇਦੇਮੰਦ ਹੋਵੇਗਾ।