'ਬਿੱਗ ਬੌਸ 13' ਦੇ ਰਨਰਅੱਪ ਰਹਿ ਚੁੱਕੇ ਅਦਾਕਾਰ ਆਸਿਮ ਰਿਆਜ਼ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ।



ਉਸ ਨੇ ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਅਤੇ 'ਬਿੱਗ ਬੌਸ' ਦੇ ਮੇਕਰਸ 'ਤੇ ਕਾਫੀ ਜ਼ਿਆਦਾ ਭੜਾਸ ਕੱਢੀ ਹੈ।



ਚਾਰੇ ਪਾਸੇ ਆਸਮਿ ਦੇ ਇਸ ਬਿਆਨ ਦੀ ਚਰਚਾ ਹੋ ਰਹੀ ਹੈ। ਆਸਿਮ ਨੇ ਕਿਹਾ ਸੀ ਕਿ ਸਿਧਾਰਥ ਦਾ 'ਬਿੱਗ ਬੌਸ 13' ਜਿੱਤਣਾ ਇਕ ਪਲਾਨ ਸੀ, ਜਿਸ 'ਤੇ ਸ਼ਹਿਨਾਜ਼ ਗਿੱਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।



ਸਿਧਾਰਥ ਕੰਨਨ ਨਾਲ ਗੱਲਬਾਤ 'ਚ ਆਸਿਮ ਰਿਆਜ਼ ਨੇ 'ਬਿੱਗ ਬੌਸ' ਮੇਕਰਸ 'ਤੇ ਆਪਣਾ ਗੁੱਸਾ ਕੱਢਿਆ।



ਉਸਨੇ ਕਿਹਾ ਸੀ, “ਮੇਰੇ ਸਮੇਂ ਦੌਰਾਨ ਬਿੱਗ ਬੌਸ 'ਚ ਕੀ ਹੋਇਆ? ਉਹ ਨਹੀਂ ਚਾਹੁੰਦੇ ਸਨ ਕਿ ਮੈਂ ਜਿੱਤਾਂ।



ਅੱਜ ਅਸੀਂ 15 ਮਿੰਟ ਲਈ ਆਨਲਾਈਨ ਵੋਟਿੰਗ ਖੋਲ੍ਹਾਂਗੇ, ਜੋ ਜਿੱਤਣਾ ਚਾਹੁੰਦਾ ਹੈ, ਜਿੱਤੋ। ਮੈਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਮੈਂ ਜਿੱਤਾਂ।



ਕੋਈ ਗੱਲ ਨਹੀਂ, ਤੁਸੀਂ ਇਹ ਇੰਨਾ ਸਪੱਸ਼ਟ ਕਰ ਦਿੱਤਾ ਹੈ ਕਿ ਸਾਨੂੰ ਇਸ 'ਤੇ ਭਰੋਸਾ ਕਰਨਾ ਪਿਆ।



ਹੁਣ ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਨੇ ਸਿਧਾਰਥ ਨੂੰ ਲੈ ਕੇ ਆਸਿਮ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।



ਇਕ ਸੂਤਰ ਦੇ ਹਵਾਲੇ ਨਾਲ ਪੋਰਟਲ ਨੇ ਲਿਖਿਆ ਹੈ ਕਿ ਸ਼ਹਿਨਾਜ਼ ਆਸਿਮ ਦੇ ਬਿਆਨ 'ਤੇ ਨਹੀਂ ਬੋਲ ਰਹੀ ਕਿਉਂਕਿ ਉਹ ਜਾਣਦੀ ਹੈ ਕਿ ਲੋਕ ਸਿਧਾਰਥ ਨੂੰ ਬਹੁਤ ਪਸੰਦ ਕਰਦੇ ਹਨ



ਅਤੇ ਉਹ ਨਫਰਤ ਕਰਨ ਵਾਲਿਆਂ ਨੂੰ ਜਵਾਬ ਦੇਣਾ ਜਾਣਦੇ ਹਨ। ਸ਼ਹਿਨਾਜ਼ ਨੇ ਇਸ ਮਾਮਲੇ 'ਤੇ ਚੁੱਪੀ ਧਾਰਨ ਕਰਨ ਦਾ ਫੈਸਲਾ ਕੀਤਾ ਹੈ।