ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ `ਚ ਡੈਬਿਊ ਕਰਨ ਜਾ ਰਹੀ ਹੈ। ਇਸ ਦੌਰਾਨ ਉਹ ਲਗਾਤਾਰ ਲਾਈਮ ਲਾਈਟ `ਚ ਬਣੀ ਹੋਈ ਹੈ

ਦੂਜੇ ਪਾਸੇ, ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋਏ ਇੱਕ ਸਾਲ ਹੋਣ ਵਾਲਾ ਹੈ

ਉਹ 2 ਸਤੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸੀ। ਪਰ ਉਹ ਸ਼ਹਿਨਾਜ਼ ਦੇ ਦਿਲ `ਤੇ ਅੱਜ ਵੀ ਰਾਜ ਕਰਦੇ ਹਨ

ਹਾਲ ਹੀ `ਚ ਸ਼ਹਿਨਾਜ਼ ਸਿਧਾਰਥ ਨੂੰ ਯਾਦ ਕਰਕੇ ਇਮੋਸ਼ਨਲ ਨਜ਼ਰ ਆਈ

ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਕਾਫ਼ੀ ਉਦਾਸ ਲੱਗ ਰਹੀ ਹੈ

ਇਸ ਦੌਰਾਨ ਉਹ ਇੱਕ ਸੈਡ ਸੌਂਗ ਗਾਉਂਦੀ ਵੀ ਦਿਖਾਈ ਦੇ ਰਹੀ ਹੈ। ਇਹ ਗੀਤ ਹੈ `ਆਂਖੇ ਮੇਰੀ ਹਰ ਜਗ੍ਹਾ`

ਸ਼ਹਿਨਾਜ਼ ਦੀ ਇਹ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ ਬਲਕਿ ਸਿਧਾਰਥ ਦੇ ਫ਼ੈਨਜ਼ ਵੀ ਖੂਬ ਪਸੰਦ ਕਰ ਰਹੇ ਹਨ

ਸਿਡਨਾਜ਼ ਫ਼ੈਨਜ਼ ਇਸ ਵੀਡੀਓ ਨੂੰ ਦੇਖ ਕਾਫ਼ੀ ਇਮੋਸ਼ਨਲ ਨਜ਼ਰ ਆਏ। ਇਸ ਦਾ ਪਤਾ ਸ਼ਹਿਨਾਜ਼ ਦੀ ਪੋਸਟ ਤੇ ਕਮੈਂਟ ਦੇਖ ਕੇ ਲਗਦਾ ਹੈ

ਉਨ੍ਹਾਂ ਦੇ ਫ਼ੈਨਜ਼ ਨੇ ਕਿਹਾ ਕਿ ਸ਼ਹਿਨਾਜ਼ ਤੋਂ ਇਹ ਗੀਤ ਸੁਣ ਕੇ ਉਹ ਆਪਣੇ ਹੰਝੂ ਰੋਕ ਨਹੀਂ ਪਾ ਰਹੇ ਹਨ

ਸਿਧਾਰਥ ਸ਼ੁਕਲਾ 2 ਸਤੰਬਰ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸੀ। ਅਗਲੇ ਹਫ਼ਤੇ ਉਨ੍ਹਾਂ ਦੀ ਪਹਿਲੀ ਬਰਸੀ ਹੈ ਤਾਂ ਜ਼ਾਹਰ ਹੈ ਕਿ ਉਨ੍ਹਾਂ ਦੇ ਚਾਹੁਣ ਵਾਲੇ ਉਦਾਸ ਹੋਣਗੇ