ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ।



ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ 'ਚ 150 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਮੈਚ ਦੇ ਦੂਜੇ ਦਿਨ ਵੱਡੀ ਲੀਡ ਲੈ ਲਈ।



ਯਸ਼ਸਵੀ ਜੈਸਵਾਲ ਅਤੇ ਈਸ਼ਾਨ ਕਿਸ਼ਨ ਨੇ ਇਸ ਮੈਚ 'ਚ ਡੈਬਿਊ ਕੀਤਾ।



ਭਾਰਤੀ ਟੀਮ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ।



ਡੈਬਿਊ ਕਰ ਰਹੇ ਯਸ਼ਸਵੀ ਜੈਸਵਾਲ ਨੇ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ।



ਇਸ ਮੈਚ ਤੋਂ ਪਹਿਲਾਂ ਹੀ ਰੋਹਿਤ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਯਸ਼ਸਵੀ ਡੈਬਿਊ ਕਰਨ ਜਾ ਰਿਹਾ ਹੈ ਅਤੇ ਉਹ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਪਾਰੀ ਦੀ ਸ਼ੁਰੂਆਤ ਕਰੇਗਾ।



ਸ਼ੁਭਮਨ ਗਿੱਲ ਹੁਣ ਓਪਨਿੰਗ ਦੀ ਬਜਾਏ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ।



ਓਪਨਰ ਦੇ ਤੌਰ 'ਤੇ ਹੁਣ ਤੱਕ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਸ਼ੁਭਮਨ ਗਿੱਲ ਨੇ ਅਚਾਨਕ ਤੀਜੇ ਨੰਬਰ 'ਤੇ ਖੇਡਣ ਦਾ ਫੈਸਲਾ ਕੀਤਾ।



ਇਸ ਨੌਜਵਾਨ ਬੱਲੇਬਾਜ਼ ਨੇ ਕੋਚ ਰਾਹੁਲ ਦ੍ਰਾਵਿੜ ਨੂੰ ਆਪਣੀ ਗੱਲ ਦੱਸੀ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ।



ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਗਿੱਲ ਨੇ ਕਿਹਾ ਸੀ ਕਿ ਉਹ ਤੀਜੇ ਨੰਬਰ 'ਤੇ ਖੇਡਦਾ ਰਿਹਾ ਹੈ ਅਤੇ ਇਸ ਨੰਬਰ 'ਤੇ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ।