ਸਰਦੀਆਂ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਇਹ ਇੱਕ ਅਜਿਹਾ ਨਸ਼ਾ ਹੈ ਜੋ ਸਮੇਂ ਦੇ ਨਾਲ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਰਿਪੋਰਟ ਮੁਤਾਬਕ ਦਿਨ ‘ਚ ਵਾਰ-ਵਾਰ ਚਾਹ ਪੀਣ ਨਾਲ ਸਰੀਰ ‘ਚ ਆਇਰਨ ਦੀ ਕਮੀ ਹੋ ਸਕਦੀ ਹੈ। ਬਹੁਤ ਜ਼ਿਆਦਾ ਚਾਹ ਪੀਣ ਨਾਲ ਵਿਅਕਤੀ ਨੂੰ ਬੇਚੈਨੀ ਅਤੇ ਥਕਾਵਟ ਵੀ ਹੋ ਸਕਦੀ ਹੈ। ਜਿੰਨੀ ਜ਼ਿਆਦਾ ਚਾਹ ਪੀਂਦੇ ਹੋ, ਤੁਹਾਡੀ ਨੀਂਦ ਓਨੀ ਹੀ ਜ਼ਿਆਦਾ ਪ੍ਰਭਾਵਿਤ ਹੋਵੇਗੀ। ਚਾਹ ਪੱਤੀ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਤੁਹਾਡਾ ਮਨ ਕੱਚਾ ਹੋ ਸਕਦਾ ਹੈ। ਇਸ ਨੂੰ Nausea ਵੀ ਕਿਹਾ ਜਾਂਦਾ ਹੈ। ਚਾਹ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਐਸੀਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।