ਦੇਰ ਰਾਤ ਤਕ ਜਾਗਣ ਵਾਲਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।
ਦੇਰ ਰਾਤ ਜਾਗਣ ਨਾਲ ਭੁੱਖ ਕੰਟਰੋਲ ਕਰਨ ਵਾਲੇ ਹਾਰਮੋਨਜ਼ ਦਾ ਪੱਧਰ ਵੀ ਪ੍ਰਭਾਵਿਤ ਹੁੰਦਾ ਹੈ।
ਦੇਰ ਰਾਤ ਜਾਗਣ ਨਾਲ ਤੁਸੀਂ ਮਾਨਸਿਕ ਰੋਗੀ ਹੋ ਸਕਦੇ ਹੋ।
ਦੇਰ ਰਾਤ ਤਕ ਪੜਨ ਨਾਲ ਅੱਖਾਂ ‘ਤੇ ਵੀ ਬੁਰਾ ਪ੍ਰਭਾਵ ਹੁੰਦਾ ਹੈ।
ਦੇਰ ਰਾਤ ਤਕ ਜਾਗਣ ਨਾਲ ਸਿਰ ਭਾਰੀ ਰਹਿੰਦਾ ਹੈ।
ਦੇਰ ਰਾਤ ਤਕ ਪੜਨ ਨਾਲ ਨੀਂਦ ਪੂਰੀ ਨਹੀਂ ਹੁੰਦੀ ਜਿਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਸਵੇਰੇ ਉੱਠਣ ‘ਤੇ ਸਰੀਰ ‘ਚ ਆਲਸ ਰਹਿੰਦਾ ਹੈ।
ਰਾਤ ਦੀ ਬਜਾਏ ਸਵੇਰੇ ਜਲਦੀ ਉੱਠ ਕੇ ਪੜਨਾ ਜ਼ਿਆਦਾ ਲਾਹੇਵੰਦ ਰਹਿੰਦਾ ਹੈ।