ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਉਸ ਦੇ ਗਾਣੇ (Sidhu Moose Wala Songs) ਹਾਲੇ ਵੀ ਉਸ ਦੇ ਚਾਹੁਣ ਵਾਲੇ ਪੂਰੀ ਦੁਨੀਆ 'ਚ ਸੁਣ ਰਹੇ ਹਨ। ਇਸ ਦਾ ਸਬੂਤ ਹੈ ਮੂਸੇਵਾਲਾ ਦੇ ਗਾਣਿਆਂ 'ਤੇ ਹਰ ਦਿਨ ਵਧ ਰਹੇ ਵਿਊਜ਼। ਹੁਣ ਸਿੱਧੂ ਮੂਸੇਵਾਲਾ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸਿੱਧੂ ਦੇ ਪਹਿਲੇ ਗਾਣੇ 'ਸੋ ਹਾਈ' (So High Sidhu Moose Wala) ਨੇ ਯੂਟਿਊਬ 'ਤੇ 730 ਮਿਲੀਅਨ ਯਾਨਿ 73 ਕਰੋੜ ਵਿਊਜ਼ ਪੂਰੇ ਕੀਤੇ ਹਨ। ਇਹ ਸਿੱਧੂ ਦਾ ਯੂਟਿਊਬ 'ਤੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਣਾ ਬਣ ਗਿਆ ਹੈ। ਇਸ ਬਾਰੇ ਸਿੱਧੂ ਦੇ ਬੈਸਟ ਫਰੈਂਡ ਤੇ ਰੈਪਰ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਨੇ ਲਿਿਖਿਆ, '730 ਮਿਲੀਅਨ। ਬਿੱਗ ਬਰਡ ਨੇ ਇਸ ਗਾਣੇ ਨੂੰ ਨੀਂਦ 'ਚ ਬਣਾਇਆ ਸੀ। ਇਹ ਵੀਡੀਓ ਬਣਾਉਣ 'ਤੇ 500 ਡਾਲਰ ਦਾ ਖਰਚਾ ਆਇਆ ਸੀ। ਇਸ ਗਾਣੇ 'ਚ ਬਰਾਂਡਿਡ ਕੱਪੜੇ ਨਹੀਂ, ਸਿਰਫ ਟੈਲੇਂਟ ਹੈ।' ਕਾਬਿਲੇਗ਼ੌਰ ਹੈ ਕਿ 'ਸੋ ਹਾਈ' ਸਿੱਧੂ ਮੂਸੇਵਾਲਾ ਦਾ ਗਾਇਕ ਵਜੋਂ ਪਹਿਲਾਂ ਗੀਤ ਸੀ। ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਗਿਆ ਸੀ।