Simiran Kaur Dhadli on Body Shaming: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਂਦਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸਿਮਰਨ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਿੱਚ ਦਮਦਾਰ ਬੋਲਾਂ ਅਤੇ ਗਾਇਕੀ ਨਾਲ ਇਹ ਪ੍ਰਸਿੱਧੀ ਵੱਲ ਵਧੀ, ਇਸ ਤੋਂ ਬਾਅਦ ਉਸਨੇ ਪੰਜਾਬੀਆਂ ਵਿੱਚ ਖੂਬ ਨਾਂਅ ਕਮਾਇਆ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਇਕਾ ਬਾੱਡੀ ਸ਼ੈਮਿੰਗ ਕਰਨ ਵਾਲਿਆਂ ਨੂੰ ਲਤਾੜ ਲਗਾਉਂਦੇ ਹੋਏ ਵਿਖਾਈ ਦੇ ਰਹੀ ਹੈ। ਇਸ ਵੀਡੀਓ ਕੀ ਸਿਮਰਨ ਧਾਂਦਲੀ ਨੇ ਕੀ ਕਿਹਾ ਤੁਸੀ ਵੀ ਸੁਣੋ... ਮੇਰੀਆਂ ਵੀਡੀਓਜ਼ ਥੱਲੇ ਜਿਹੜੇ ਲੋਕ ਇਹ ਕਮੈਂਟ ਕਰਦੇ ਆ ਮੱਝ, ਭੈਂਸ, ਗੈਂਡਾ ਝੋਟਾ ਅਤੇ ਹਾਥੀ ਜੋ ਵੀ ਹੈ ਇੱਦਾਂ ਦੀਆਂ ਚੀਜ਼ਾ ਜਿਹੜੇ ਲੋਕ ਬੋਲਦੇ ਨੇ... ਕੁਝ ਲੋਕ ਨੇ ਜੋ ਮੇਰੇ ਪਿੱਛੇ ਉਨ੍ਹਾਂ ਲੋਕਾਂ ਨਾਲ ਖੈਬੜਨ ਲੱਗ ਜਾਂਦੇ ਆ... ਪਲੀਜ਼ ਨਾ ਖੈਬੜੋ ਜੋ ਬੋਲਦੇ ਉਨ੍ਹਾਂ ਨੂੰ ਬੋਲਣ ਦਿਓ... ਆਪਾਂ ਨੂੰ ਇੱਕ ਰੱਤੀ ਦਾ ਵੀ ਫਰਕ ਨਹੀਂ ਪੈਂਦਾ ਤੇ ਨਾ ਹੀ ਉਨ੍ਹਾਂ ਦੇ ਕਹਿਣ ਨਾਲ ਇੱਕ ਇੰਚ ਵੀ ਕੁਝ ਘੱਟਣ ਲੱਗਿਆ। ਗੁੱਸਾ ਕਰਨ ਦੀ ਕੋਈ ਲੋੜ ਨਹੀਂ, ਮੱਝ, ਭੈਂਸ, ਝੋਟਾ ਇਨ੍ਹਾਂ ਸਾਰਿਆਂ ਵਿੱਚ ਬਹੁਤ ਜ਼ੋਰ ਹੈ। ਭਾਵਾ ਜ਼ੋਰ ਹੈ ਕੋਈ ਮਾੜੀ ਚੀਜ਼ ਨਹੀਂ। ਗੁੱਸਾ ਨਾ ਕਰਿਆ ਕਰੋ ਤੇ ਆਪਾਂ ਤਾਂ ਉਹੀ ਕਰਨਾ ਜੋ ਕਰ ਰਹੇ ਹਾਂ। ਇਨ੍ਹਾਂ ਨੂੰ ਭੌਕਣ ਦਿਓ ਕਮੈਂਟ ਕਰਨ ਦਿਓ... ਇਸਦਾ ਫਾਇਦਾ ਆਪਾ ਨੂੰ ਹੀ ਆ.. ਤੁਸੀ ਬੱਸ ਗਾਣਿਆ ਦਾ ਆਨੰਦ ਮਾਣੋ,ਸਵਾਦ ਲਵੋ... ਪਲੀਜ਼ ਮੇਰੇ ਕਰਕੇ ਨਾ ਲੜੋ ਕਮੈਂਟਾ ਵਿੱਚ...ਖਾਸ ਕਰ ਉਹ ਲੋਕ ਜੋ ਕਿਸੇ ਕੁੜੀ ਦੇ ਸਰੀਰ ਤੋਂ ਉੱਪਰ ਕੁਝ ਸੋਚ ਹੀ ਨਹੀਂ ਸਕਦੇ। ਇਹ ਮੋਟੀ ਆ ਇਹ ਪਤਲੀ ਆ ਇਹ ਸੋਹਣੀ ਆ ਇਹ ਕਾਲੀ ਆ...ਇਹੋ ਜਿਹੇ ਛੋਟੀ ਸੋਚ ਵਾਲਿਆਂ ਨਾਲ ਤੁਸੀ ਖੈਬੜੋ ਨਾਂ... ਵੇਖੋ ਗਾਇਕਾ ਦਾ ਇਹ ਵੀਡੀਓ ਜੋ oopstvpunjabi ਉੱਪਰ ਸ਼ੇਅਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਿਮਰਨ ਕੌਰ ਧਾਂਦਲੀ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ ਸੀ। ਜਿਸ ਤੋਂ ਬਾਅਦ ਗਾਇਕਾ ਨੇ ਖੂਬ ਵਾਹੋ-ਵਾਹੀ ਲੁੱਟੀ। ਫਿਲਹਾਲ ਉਹ ਆਪਣੇ ਲੋਕ ਗੀਤਾਂ ਨਾਲ ਪੰਜਾਬੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।