ਚਮੜੀ ਦੀ ਦਿੱਖ ਤੇ ਚਮਕ ਵਧਾਉਣ ਲਈ ਆਯੁਰਵੇਦ ਵਿੱਚ ਵਰਣਿਤ ਦਵਾਈਆਂ ਵਿੱਚ ਹਲਦੀ ਇੱਕ ਪ੍ਰਮੁੱਖ ਸਥਾਨ ਰੱਖਦੀ ਹੈ।

ਹਲਦੀ ਐਂਟੀਬੈਕਟੀਰੀਅਲ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਫੰਗਲ ਹੈ, ਇਹ ਤੁਹਾਡੀ ਚਮੜੀ 'ਤੇ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ।

ਤੁਸੀਂ ਆਪਣੀ ਚਮੜੀ ਦੀ ਚਮਕ ਨੂੰ ਵਧਾਉਣ ਲਈ ਹਲਦੀ ਦੀ ਵਰਤੋਂ ਕਰਕੇ ਚਮੜੀ ਦੇ ਰੰਗ ਨੂੰ ਸੁਧਾਰ ਸਕਦੇ ਹੋ।

ਹਲਦੀ ਚਮੜੀ 'ਚ ਮੇਲੇਨਿਨ ਦੇ ਉਤਪਾਦਨ ਨੂੰ ਨਿਯਮਤ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਕਾਲੇ ਧੱਬਿਆਂ ਦੀ ਸਮੱਸਿਆ ਦੂਰ ਰਹਿੰਦੀ ਹੈ।

ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਕੁਦਰਤੀ ਤੌਰ 'ਤੇ ਚਮੜੀ ਦੇ ਸੈੱਲਾਂ ਦੀ ਚਮਕ ਨੂੰ ਵਧਾਉਂਦਾ ਹੈ।

ਹਲਦੀ ਦਾ ਪੇਸਟ ਤਿਆਰ ਕਰਨ ਲਈ ਦੁੱਧ ਵਿਚ ਇਕ ਚਮਚ ਹਲਦੀ ਪਾਊਡਰ ਮਿਲਾ ਕੇ ਪੇਸਟ ਨੂੰ ਆਪਣੇ ਫੇਸ 'ਤੇ ਲਗਾਓ।

ਤੁਸੀਂ ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਓ ਅਤੇ ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਸੌਂ ਜਾਓ ਤਾਂ ਕਿ ਇਹ ਸਾਰੀ ਰਾਤ ਚਮੜੀ 'ਤੇ ਲੱਗੇ ਰਹੇ।

ਲਦੀ ਦਾ ਪੇਸਟ ਲਗਾਉਣ ਦੇ ਨਾਲ, ਤੁਸੀਂ ਹਲਦੀ ਵਾਲਾ ਦੁੱਧ ਪੀ ਕੇ ਆਪਣੀ ਚਮੜੀ ਦੀ ਰੰਗਤ ਅਤੇ ਸਿਹਤ ਨੂੰ ਵੀ ਸੁਧਾਰ ਸਕਦੇ ਹੋ।

ਜਦੋਂ ਹਲਦੀ ਨੂੰ ਦੁੱਧ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਮਿਸ਼ਰਣ ਚਮੜੀ ਦੇ ਸੈੱਲਾਂ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ।

ਹਫ਼ਤੇ ਵਿੱਚ ਦੋ ਵਾਰ ਇਹ ਪੈਕ ਲਗਾਉਣ ਨਾਲ ਸਕਿਨ ਟੋਨ ਵੀ ਬਿਹਤਰ ਹੋਵੇਗਾ ਅਤੇ ਪਿੰਪਲ ਤੇ ਕਾਲੇ ਘੇਰਿਆਂ ਦੀ ਸਮੱਸਿਆ ਨਹੀਂ ਹੋਵੇਗੀ।

ਇਸ ਤਰ੍ਹਾਂ ਹਲਦੀ ਦੀ ਵਰਤੋ ਕਈ ਤਰੀਕਿਆਂ ਨਾਲ ਕਰਕੇ ਤੁਸੀਂ ਆਪਣੀ ਸਕਿਨ 'ਤੇ ਨਿਖ਼ਾਰ ਲਿਆ ਸਕਦੇ ਹੋ।