Skin Diseases in Rainy Season: ਪਿਛਲੇ ਕੁੱਝ ਦਿਨਾਂ ਤੋਂ ਉੱਤਰ ਭਾਰਤ ਦੇ ਕਈ ਰਾਜਾਂ ਦੇ ਵਿੱਚ ਚੰਗੀ ਬਾਰਿਸ਼ ਹੋਈ। ਜਿਸ ਕਰਕੇ ਠੰਡ ਵੱਧ ਗਈ ਹੈ। ਇਸ ਮੌਸਮ ਦੇ ਵਿੱਚ ਚਮੜੀ ਦੀ ਇਨਫੈਕਸ਼ਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਬੇਮੌਸਮੀ ਬਰਸਾਤ ਨੇ ਜਿੱਥੇ ਕਈ ਇਲਾਕਿਆਂ 'ਚ ਠੰਡ ਵਧਾ ਦਿੱਤੀ ਹੈ, ਉੱਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੇ ਸਕਿਨ ਇਨਫੈਕਸ਼ਨ ਤੋਂ ਪੀੜਤ ਹੋਣ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਅਜਿਹੇ 'ਚ ਪੈਰਾਂ ਦੀਆਂ ਉਂਗਲਾਂ 'ਚ ਸੋਜ ਅਤੇ ਲਾਲੀ ਦੇ ਨਾਲ-ਨਾਲ ਖਾਰਸ਼ ਵਰਗੀਆਂ ਸਮੱਸਿਆਵਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਕਈ ਲੋਕ ਚਮੜੀ ਦੇ ਫਟਣ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿੱਚ ਕਿਸੇ ਵੀ ਸਕਿਨ ਇਨਫੈਕਸ਼ਨ ਨੂੰ ਹਲਕੇ ਵਿੱਚ ਨਾ ਲਓ ਅਤੇ ਖਾਸ ਕਰਕੇ ਬਾਰਿਸ਼ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਇਨਫੈਕਸ਼ਨ ਵਾਲੀ ਜਾਂ ਖਾਰਸ਼ ਵਾਲੀ ਥਾਂ ਨੂੰ ਮਾਇਸਚਰਾਈਜ਼ਰ ਨਾਲ ਨਮੀ ਦਿੰਦੇ ਰਹੋ। ਪੈਰਾਂ ਦੀ ਲਾਲੀ ਅਤੇ ਸੋਜ ਨੂੰ ਘੱਟ ਕਰਨ ਲਈ ਰਾਤ ਨੂੰ ਕੋਸੇ ਪਾਣੀ ਨਾਲ ਪੈਰਾਂ ਦੀ ਸਿਕਾਈ ਕਰੋ। ਭਿੱਜਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਕਿਸੇ ਵੀ ਤੇਲ ਜਾਂ ਮਾਇਸਚਰਾਈਜ਼ਰ ਦੀ ਮਦਦ ਨਾਲ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਮੀ ਦਿਓ। ਸਰਦੀਆਂ ਵਿੱਚ, ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ, psoriasis, eczema ਵਰਗੀਆਂ ਚਮੜੀ ਦੀਆਂ ਲਾਗਾਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਤੁਸੀਂ ਇਸ ਨੂੰ ਚਮੜੀ ਦੀ ਮਾਮੂਲੀ ਇਨਫੈਕਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿਓ ਅਤੇ ਇਹ ਇਕ ਗੰਭੀਰ ਬਿਮਾਰੀ ਬਣ ਜਾਵੇ, ਜਿਸ ਨੂੰ ਠੀਕ ਹੋਣ 'ਚ ਕਾਫੀ ਸਮਾਂ ਲੱਗਦਾ ਹੈ ਅਤੇ ਕਾਫੀ ਦਰਦਨਾਕ ਵੀ ਸਾਬਤ ਹੋ ਸਕਦੀ ਹੈ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਠੀਕ ਨਾ ਕੀਤਾ ਜਾਵੇ ਤਾਂ ਸਮੱਸਿਆ ਖੂਨ ਵਗਣ ਤੱਕ ਵਧ ਜਾਂਦੀ ਹੈ। ਜੇਕਰ ਸਮੱਸਿਆ ਬਹੁਤ ਵੱਧ ਰਹੀ ਹੈ ਤਾਂ ਇਹ ਕਿਸੇ ਬੈਕਟੀਰੀਆ ਦੀ ਲਾਗ ਕਾਰਨ ਵੀ ਹੋ ਸਕਦੀ ਹੈ। ਅਸਲ ਵਿੱਚ.ਬੈਕਟੀਰੀਆ ਨਮੀ ਵਾਲੀਆਂ ਸਤਹਾਂ 'ਤੇ ਤੇਜ਼ੀ ਨਾਲ ਫੈਲਦਾ ਹੈ, ਲਾਗ ਨੂੰ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਦੀ ਸਲਾਹ ਲੈਣਾ ਨਾ ਭੁੱਲੋ। ਸਕਿਨ ਸਬੰਧੀ ਦਵਾਈਆਂ ਅਤੇ ਕੋਈ ਸਕਿਨ ‘ਤੇ ਲਗਾਉਣ ਲਈ ਕਿਸੇ ਕਿਸਮ ਦੀ ਜੈੱਲ ਦੇ ਸਕਦੇ ਹਨ ਤਾਂ ਜੋ ਇਸ ਲਾਗ ਨੂੰ ਜਲਦੀ ਠੀਕ ਕੀਤਾ ਜਾ ਸਕੇ।