ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਹੱਥਾਂ, ਉਂਗਲਾਂ ਅਤੇ ਤਲੀਆਂ ਦੀ ਚਮੜੀ ਭਾਵ ਸਕਿਨ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਬਰਸਾਤੀ ਮੌਸਮ ਜਾਂ ਨਮੀ ਕਾਰਨ ਅਕਸਰ ਅਜਿਹਾ ਹੁੰਦਾ ਹੈ ਜਾਂ ਜੋ ਪਾਣੀ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਇਹ ਸਮੱਸਿਆ ਆਉਂਦੀ ਹੈ।

ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਸਨਬਰਨ, ਸੋਰਾਇਸਿਸ, ਐਕਰਲ ਪੀਲਿੰਗ ਸਕਿਨ ਸਿੰਡਰੋਮ ਦੇ ਕਾਰਨ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ।

ਕਈ ਵਾਰ ਮੌਸਮ 'ਚ ਬਦਲਾਅ ਹੋਣ ਕਾਰਨ ਅਜਿਹਾ ਹੁੰਦਾ ਹੈ। ਖੁਸ਼ਕ ਚਮੜੀ ਦੇ ਕਾਰਨ, ਚਮੜੀ ਫਟਣ ਲੱਗਦੀ ਹੈ।

ਕਈ ਵਾਰ ਜਦੋਂ ਉਂਗਲਾਂ 'ਚ ਚੰਬਲ ਆਉਂਦੀ ਹੈ ਤਾਂ ਖੁਜਲੀ ਹੁੰਦੀ ਹੈ ਅਤੇ ਲਾਲੀ ਵੀ ਆ ਜਾਂਦੀ ਹੈ ਇਹ ਹੱਥਾਂ ਦੀ ਚੰਬਲ ਦੇ ਲੱਛਣ ਹੋ ਸਕਦੇ ਹਨ।

ਜੇਕਰ ਤੁਹਾਨੂੰ ਆਪਣੇ ਹੱਥਾਂ ਅਤੇ ਪੈਰਾਂ ਵਿੱਚ ਅਜਿਹੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਇਹ ਵੀ ਚੰਬਲ ਹੋਣ ਦੀ ਸੰਭਾਵਨਾ ਹੈ।

ਇਹ ਅਜਿਹੀ ਸਥਿਤੀ ਹੈ ਜੋ ਪ੍ਰਭਾਵਿਤ ਬੱਚਿਆਂ ਵਿੱਚ ਬਚਪਨ ਵਿੱਚ ਹੀ ਦਿਖਾਈ ਦਿੰਦੀ ਹੈ। ਚਮੜੀ ਦੀ ਉਪਰਲੀ ਪਰਤ ਛਿੱਲ ਜਾਂਦੀ ਹੈ।

ਇਸ ਸਮੱਸਿਆ ਵਿੱਚ ਵੀ ਉਂਗਲਾਂ ਛਿੱਲਣ ਲੱਗਦੀਆਂ ਹਨ। ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਸਕਿਨ 'ਤੇ ਛਾਲੇ ਹੋ ਜਾਂਦੇ ਹਨ।

ਵਿਟਾਮਿਨ ਬੀ 3 ਦੀ ਕਮੀ ਨਾਲ ਉਂਗਲਾਂ ਦੀ ਚਮੜੀ ਦੇ ਛਿੱਲ ਨਿਕਲਣ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਕਮੀ ਹੈ ਉਨ੍ਹਾਂ ਨੂੰ ਪੇਲੇਗਰਾ ਹੋ ਸਕਦਾ ਹੈ।

ਅਸੀਂ ਵਾਰ-ਵਾਰ ਕੈਮੀਕਲ ਯੁਕਤ ਉਤਪਾਦਾਂ ਦੇ ਸੰਪਰਕ ਵਿੱਚ ਆਉਂਦੇ ਹਾਂ, ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਸਕਿਨ ਪੀਲ ਹੁੰਦੀ ਹੈ।

ਅਲਕੋਹਲ ਆਧਾਰਿਤ ਉਤਪਾਦ ਜਿਵੇਂ ਹੈਂਡ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਵਾਰ-ਵਾਰ ਧੋਣ ਨਾਲ ਵੀ ਸਮੱਸਿਆ ਹੋ ਜਾਂਦੀ ਹੈ।

ਚੰਬਲ ਓਵਰਐਕਟਿਵ ਇਮਿਊਨ ਸਿਸਟਮ ਕਾਰਨ ਹੁੰਦਾ ਹੈ, ਕਈ ਵਾਰ ਚਮੜੀ ਵਿੱਚ ਸੋਜ ਵੀ ਹੋ ਜਾਂਦੀ ਹੈ ਤੇ ਵੱਡੇ ਪੈਚ ਪੈ ਜਾਂਦੇ ਹਨ।