ਤੁਹਾਨੂੰ ਇਹ ਜਾਣ ਦੇ ਹੈਰਾਨੀ ਹੋਵੇਗੀ ਕਿ ਜ਼ਹਿਰ ਨਾਲ ਲੋਕਾਂ ਦੀ ਜਾਨ ਵੀ ਬੱਚ ਸਕਦੀ ਹੈ ਅਸਲੀਅਤ ਵਿੱਚ ਇਹ ਅਨੋਖਾ ਜ਼ਹਿਰ ਹੈ ਜਿਸ ਨਾਲ ਮਨੁੱਖਾਂ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਕਈ ਲੋਕ ਇਸ ਦੀ ਗਲਤ ਵਰਤੋਂ ਕਰਨ ਲੱਗ ਗਏ ਹਨ ਕੁਝ ਲੋਕ ਇਸ ਨੂੰ ਹੁਣ ਨਸ਼ੇ ਲਈ ਵਰਤੋਂ ਕਰਨ ਵਿੱਚ ਲੱਗੇ ਹੋਏ ਹਨ ਜ਼ਹਿਰ ਨਾਲ ਤਿਆਰ ਕੀਤੀ ਗਈ ਕਈ ਦਵਾਈਆਂ ਸਾਲਾਂ ਤੋਂ ਵਿਕਦੀਆਂ ਆ ਰਹੀਆਂ ਹਨ ਸੱਪ ਤੋਂ ਇਲਾਵਾ ਵੀ ਕਈ ਅਜਿਹੇ ਜੀਵ ਹਨ ਜਿਨ੍ਹਾਂ ਦੇ ਜ਼ਹਿਰ ਤੋਂ ਦਵਾਈ ਬਣਦੀ ਹੈ ਸੱਪ ਦੇ ਜ਼ਹਿਰ ਨਾਲ ਕਈ ਅਜਿਹੀਆਂ ਬਿਮਾਰੀਆਂ ਬਣਦੀਆਂ ਹਨ, ਜਿਹੜੀਆਂ ਦਿਲ ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਮਦਦਗਾਰ ਹਨ ਖਾਸਕਰਕੇ ਹਾਈ ਬਲੱਡ ਪ੍ਰੈਸ਼ਰ ਵਿੱਚ ਸੱਪ ਦੇ ਜ਼ਹਿਰ ਨਾਲ ਬਣੀਆਂ ਦਵਾਈਆਂ ਦੀ ਵਰਤੋਂ ਹੁੰਦੀ ਹੈ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਇਹ ਦਵਾਈ ਕਾਫੀ ਕਾਰਗਰ ਸਾਬਤ ਹੁੰਦੀ ਹੈ ਸੱਪ ਦਾ ਜ਼ਹਿਰ ਕੱਢਣ ਦਾ ਕੰਮ ਮਾਹਰਾਂ ਵਲੋਂ ਹੀ ਕੀਤਾ ਜਾਂਦਾ ਹੈ