ਸੋਮਨਾਥ ਮੰਦਿਰ ਮਹਾਂਦੇਵ ਦੇ 12 ਜੋਤਿਰਲਿੰਗਾਂ ਵਿਚੋਂ ਇੱਕ ਹੈ ਇਹ ਮੰਦਿਰ ਭਾਰਤ ਦਾ ਸਭ ਤੋਂ ਖਾਸ ਤੀਰਥ ਅਤੇ ਸੈਰ ਸਪਾਟਾ ਕੇਂਦਰ ਹੈ ਸੋਮਨਾਥ ਮੰਦਿਰ ਗੁਜਰਾਤ ਦੇ ਪੱਛਮੀ ਤੱਟ ‘ਤੇ ਪ੍ਰਭਾਸ ਪਾਟਨ ਵਿੱਚ ਸਥਿਤ ਹੈ ਪ੍ਰਾਚੀਨ ਕਾਲ ਵਿੱਚ ਇਸ ਮੰਦਿਰ ਨੂੰ ਮੁਸਲਮਾਨਾਂ ਨੇ ਹਮਲਾ ਕਰਕੇ ਢਾਹ ਦਿੱਤਾ ਸੀ ਹੁਣ ਇਸ ਮੰਦਿਰ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਇਹ ਮੰਦਿਰ ਦੁਬਾਰਾ ਬਣਾਇਆ ਗਿਆ ਹੈ ਉੱਥੇ ਸੋਮਨਾਥ ਸਮੁੰਦਰ ਤੋਂ ਅੰਟਾਰਟਿਕਾ ਵਿਚਾਲੇ ਕੋਈ ਵੀ ਸਿੱਧੀ ਰੇਖਾ ਵਿੱਚ ਭੂਮੀ ਨਹੀਂ ਹੈ ਇਸ ਕਰਕੇ ਇਸ ਮੰਦਿਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ