ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਡਬਲ ਐਕਸਐੱਲ' ਕਾਰਨ ਲਾਈਮਲਾਈਟ 'ਚ ਹੈ।
ਇਸ ਫਿਲਮ ਲਈ ਸੋਨਾਕਸ਼ੀ ਸਿਨਹਾ ਨੇ 15 ਕਿਲੋ ਵਜ਼ਨ ਵਧਾਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਨਾਕਸ਼ੀ ਨੇ ਵੀ ਫਿਲਮੀ ਦੁਨੀਆ 'ਚ ਕਦਮ ਰੱਖਣ ਲਈ 30 ਕਿਲੋ ਵਜ਼ਨ ਘਟਾਇਆ ਸੀ।
ਜੀ ਹਾਂ, ਸਲਮਾਨ ਖਾਨ ਦੀ ਫਿਲਮ 'ਦਬੰਗ' 'ਚ ਐਂਟਰੀ ਤੋਂ ਪਹਿਲਾਂ ਸੋਨਾਕਸ਼ੀ ਨੇ ਆਪਣੀ ਫਿਟਨੈੱਸ 'ਤੇ ਕਾਫੀ ਮਿਹਨਤ ਕੀਤੀ ਸੀ। ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਸੋਨਾਕਸ਼ੀ ਦਾ ਵਜ਼ਨ 95 ਕਿਲੋ ਸੀ
ਸੋਨਾਕਸ਼ੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਆਪਣੇ ਫਿਟਨੈੱਸ ਸਫਰ ਬਾਰੇ ਗੱਲ ਕੀਤੀ ਹੈ।
ਤਾਜ਼ਾ ਇੰਟਰਵਿਊ 'ਚ ਸੋਨਾਕਸ਼ੀ ਨੇ ਕਿਹਾ ਕਿ ''ਮੇਰੇ ਭਾਰ ਕਾਰਨ ਮੈਨੂੰ ਬਹੁਤ ਟ੍ਰੋਲ ਕੀਤਾ ਗਿਆ ਸੀ, ਬਚਪਨ ਤੋਂ ਹੀ ਮੇਰਾ ਭਾਰ ਜ਼ਿਆਦਾ ਰਿਹਾ ਹੈ। ਮੈਂ 95 ਕਿੱਲੋ ਦੀ ਸੀ। ਮੈਂ ਖੇਡਾਂ ‘ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੁੰਦੀ ਸੀ
ਪਰ ਮੇਰੇ ਸਕੂਲ ਦੇ ਬੱਚੇ ਮੈਨੂੰ ਬਹੁਤ ਬੁੱਲੀ ਕਰਦੇ ਹੁੰਦੇ ਸੀ। ਵਧੇ ਹੋਏ ਵਜ਼ਨ ਕਰਕੇ ਮੈਨੂੰ ਕੋਈ ਮੁੱਖ ਕਿਰਦਾਰ ਨਿਭਾਉਣ ਨਹੀਂ ਦਿੰਦਾ ਸੀ। ਸਕੂਲ ਨਾਟਕਾਂ ‘ਚ ਮੈਨੂੰ ਬੱਸ ਛੋਟੇ ਮੋਟੇ ਸਾਈਡ ਰੋਲ ਹੀ ਮਿਲਦੇ ਹੁੰਦੇ ਸੀ।
ਸੋਨਾਕਸ਼ੀ ਅੱਗੇ ਕਹਿੰਦੀ ਹੈ, ''ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ, ਜਦੋਂ ਮੈਂ ਆਪਣੀ ਪਹਿਲੀ ਫਿਲਮ ਦਬੰਗ ਲਈ 30 ਕਿਲੋ ਵਜ਼ਨ ਘਟਾਇਆ ਸੀ ਤਾਂ ਇੰਡਸਟਰੀ ਦੇ ਲੋਕਾਂ ਅਤੇ ਮੀਡੀਆ ਨੇ ਮੇਰੇ ਵਜ਼ਨ ਨੂੰ ਲੈ ਕੇ ਮੈਨੂੰ ਕਾਫੀ ਟ੍ਰੋਲ ਕੀਤਾ ਸੀ
ਸੋਨਾਕਸ਼ੀ ਨੇ 30 ਕਿਲੋ ਭਾਰ ਘਟਾਉਣ ਲਈ ਰੋਜ਼ਾਨਾ ਕਸਰਤ ਦੇ ਨਾਲ-ਨਾਲ ਜੰਕ ਫੂਡ ਖਾਣਾ ਬੰਦ ਕਰ ਦਿੱਤਾ ਸੀ।
ਉਹ ਸਖਤ ਖੁਰਾਕ 'ਤੇ ਚਲੀ ਗਈ। ਭਾਰ ਘਟਾਉਣ ਦੌਰਾਨ ਸੋਨਾਕਸ਼ੀ ਸਿਨਹਾ ਘਰ ਦਾ ਬਣਿਆ ਖਾਣਾ ਖਾਣ ਨੂੰ ਤਰਜੀਹ ਦਿੰਦੀ ਸੀ।
ਉਹ ਗ੍ਰੀਨ ਟੀ ਅਤੇ ਫਲ ਖਾ ਕੇ ਖੁਦ ਨੂੰ ਫਿੱਟ ਰੱਖਦੀ ਸੀ। ਸੋਨਾਕਸ਼ੀ ਸਿਨਹਾ ਇੱਕ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰਦੀ ਸੀ।