ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ। ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਤੇ ਨਾਲ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਵਧੀਆ ਕਮਾਈ ਕੀਤੀ। ਗੋਡੇ ਗੋਡੇ ਚਾਅ ਨੇ ਬਾਕਸ ਆਫਿਸ 'ਤੇ ਸਾਢੇ 26 ਕਰੋੜ ਦੀ ਕਮਾਈ ਕੀਤੀ, ਜਦਕਿ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ। ਇਹ ਪੰਜਾਬੀ ਇੰਡਸਟਰੀ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਤੇ ਇਕਲੌਤੀ ਫਿਲਮ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਪੂਰਾ ਸਾਲ ਖੂਬ ਸੁਰਖੀਆਂ ਵੀ ਬਟੋਰਦੀ ਰਹੀ ਹੈ। ਸੋਨਮ ਬਾਜਵਾ ਨੇ ਇਸ ਸਾਲ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਵੀ ਪੂਰੇ ਕੀਤੇ। ਇਹੀ ਨਹੀਂ ਉਸ ਨੇ ਸੋਸ਼ਲ ਮੀਡੀਆ, ਬਰਾਂਡ ਐਂਡੋਰਸਮੈਂਟ ਯਾਨਿ ਇਸ਼ਤਿਹਾਰ ਤੇ ਫਿਲਮਾਂ ਤੋਂ ਵੀ ਮੋਟੀ ਕਮਾਈ ਕੀਤੀ ਹੈ। ਇਸ ਤਰ੍ਹਾਂ ਹਰ ਲਿਹਾਜ਼ ਨਾਲ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਵਧੀਆ ਤੇ ਖਾਸ ਰਿਹਾ ਹੈ।