ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਹ ਆਪਣੀ ਖੂਬਸੂਰਤੀ ਕਰਕੇ ਅਕਸਰ ਹੀ ਚਰਚਾ 'ਚ ਰਹਿੰਦੀ ਹੈ। ਉਹ ਫੈਨਜ਼ ਨਾਲ ਹਰ ਰੋਜ਼ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸੋਨਮ ਦੇ ਮੀਡੀਆ ਨਾਲ ਵੀ ਦੋਸਤਾਨਾ ਰਿਸ਼ਤੇ ਹਨ। ਸੋਨਮ ਬਾਜਵਾ ਅਕਸਰ ਹੀ ਮੀਡੀਆ ਦੇ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਉਂਦੀ ਰਹਿੰਦੀ ਹੈ। ਪਰ ਇਸ ਕੁੱਝ ਅਜਿਹਾ ਹੋਇਆ ਹੈ ਕਿ ਸੋਨਮ ਬਾਜਵਾ ਮੀਡੀਓ ਦੇ ਕੈਮਰਿਆਂ ਨੂੰ ਅਵੋਇਡ ਯਾਨਿ ਨਜ਼ਰ ਅੰਦਾਜ਼ ਕਰਦੀ ਨਜ਼ਰ ਆ ਰਹੀ ਹੈ। ਇੱਥੋਂ ਤੱਕ ਕਿ ਸੋਨਮ ਨੇ ਪਾਪਰਾਜ਼ੀ ਯਾਨਿ ਫੋਟੋ ਪੱਤਰਕਾਰਾਂ ਨੂੰ ਬੇਨਤੀ ਵੀ ਕੀਤੀ ਕਿ ਉਹ ਉਸ ਦੀ ਵੀਡੀਓ ਨਾ ਬਣਾਉਣ। ਦਰਅਸਲ, ਸੋਨਮ ਨੂੰ ਹਾਲ ਹੀ 'ਚ ਇੱਕ ਹੇਅਰ ਸਲੌਨ ਤੋਂ ਨਿਕਲਦੇ ਹੋਏ ਦੇਖਿਆ ਗਿਆ ਸੀ। ਜਿੱਥੇ ਸੋਨਮ ਨੇ ਆਪਣੇ ਵਾਲਾਂ ਦਾ ਲੱੁਕ ਚੇਂਜ ਕੀਤਾ ਹੈ। ਉਸ ਨੇ ਵਾਲਾਂ ਦਾ ਸਟਾਇਲ ਤੇ ਕੱਲਰ ਚੇਂਜ ਕਰਾਇਆ ਹੈ। ਉਹ ਆਪਣੀ ਇਸ ਨਵੀਂ ਲੁੱਕ ਨੂੰ ਪਬਲਿਕ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਸ਼ੂਟ ਨਾ ਕਰਨ। ਇਸ 'ਤੇ ਪੱਤਰਕਾਰ ਨੇ ਵੀ ਅੱਗੋਂ ਮੁਸਕਰਾ ਕੇ ਕਿਹਾ 'ਠੀਕ ਹੈ।' ਸੋਨਮ ਬਾਜਵਾ ਦੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸੇ ਵੀਡੀਓ ਦੇ ਸਕ੍ਰੀਨਸ਼ੌਟ ਹਨ।