ਹਾਲ ਹੀ 'ਚ ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਨੇ ਆਪਣੀ ਸਾਦਗੀ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ।



ਤਸਵੀਰਾਂ 'ਚ ਸੋਨਮ ਜੀਨਸ ਤੇ ਟੌਪ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਮਿਨੀਮਲ ਮੇਕਅੱਪ ਕੀਤਾ ਹੈ ਤੇ ਜਿਊਲਰੀ ਨਹੀਂ ਪਹਿਨੀ ਹੈ। ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।



ਅਦਾਕਾਰਾ ਦਾ ਇਹ ਟੌਪ ਪਿੱਛੇ ਤੋਂ ਬੈਕਲੈੱਸ ਹੈ। ਉਸ ਦੀਆ ਇਹ ਤਸਵੀਰਾਂ ਦੇਖ ਕੇ ਫੈਨਜ਼ ਉਸ ਦੀ ਸਾਦਗੀ ਦੇ ਦੀਵਾਨੇ ਹੋ ਰਹੇ ਹਨ।



ਦੱਸ ਦਈਏ ਕਿ ਹਾਲ ਹੀ 'ਚ ਸੋਨਮ ਬਾਜਵਾ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ।



ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਫਿਲਮ ਨੇ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ।



ਇਸ ਦੇ ਨਾਲ ਹੀ 'ਕੈਰੀ...3' ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।



ਇਸ ਤੋਂ ਇਲਾਵਾ ਸੋਨਮ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।



ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚ ਦਿੱਤਾ ਹੈ। ਇਹ ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਚੁੱਕੀ ਹੈ।



ਇਸ ਦੇ ਨਾਲ ਹੀ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਬਣ ਗਈ ਹੈ। ਉਹ ਪੰਜਾਬੀ ਇੰਡਸਟਰੀ ਦੀ ਲੇਡੀ ਸੁਪਰਸਟਾਰ ਤਾਂ ਹੈ ਹੀ, ਤੇ ਨਾਲ ਹੀ ਉਹ ਇੰਡੀਆ ਦੀ ਨੈਸ਼ਨਲ ਕਰੱਸ਼ ਵੀ ਬਣ ਗਈ ਹੈ।