ਸਾਊਥ ਦੀਆਂ ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੋਨੂੰ ਸੂਦ ਅੱਜ ਨਾ ਸਿਰਫ ਪ੍ਰਸ਼ੰਸਕਾਂ ਲਈ ਬਾਲੀਵੁੱਡ ਸਟਾਰ ਹਨ

ਸਗੋਂ ਕਰੋਨਾ ਦੇ ਦੌਰ ਤੋਂ ਉਹ ਲੋਕਾਂ ਵਿੱਚ ਮਸੀਹਾ ਵੀ ਬਣ ਚੁੱਕੇ ਹਨ

ਸੋਨੂੰ ਸੂਦ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਤੋਂ ਕੀਤੀ ਸੀ

ਪਹਿਲੀ ਫਿਲਮ ਤੋਂ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਅਜਿਹੀ ਛਾਪ ਛੱਡੀ ਕਿ ਬਾਲੀਵੁੱਡ ਦੇ ਦਰਵਾਜ਼ੇ ਵੀ ਉਨ੍ਹਾਂ ਲਈ ਖੁੱਲ੍ਹਦੇ ਰਹੇ।

ਪੰਜਾਬ ਦੇ ਮੋਗਾ ਤੋਂ ਨਿਕਲਿਆ ਸੋਨੂੰ ਸੂਦ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਨਾਗਪੁਰ ਆਇਆ ਸੀ।

ਜੇਕਰ ਸੋਨੂੰ ਨੇ ਐਕਟਿੰਗ ਬਾਰੇ ਨਾ ਸੋਚਿਆ ਹੁੰਦਾ ਤਾਂ ਉਹ ਕਿਸੇ ਵੱਡੀ ਕੰਪਨੀ 'ਚ ਇੰਜੀਨੀਅਰ ਹੁੰਦਾ।

ਸਭ ਨੂੰ ਪਤਾ ਹੈ ਕਿ ਸੋਨੂੰ ਸੂਦ ਕਿੰਨੇ ਦਰਿਆਦਿਲ ਇਨਸਾਨ ਹਨ

ਇਨਸਾਨ ਹੋਵੇ ਜਾਂ ਜਾਨਵਰ ਉਹ ਮੁਸੀਬਤ ;ਚ ਕਿਸੇ ਦੀ ਵੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ

ਇਸੇ ਲਈ ਉਨ੍ਹਾਂ ਨੂੰ ਮੁਸੀਬਤਾਂ `ਚ ਫ਼ਸੇ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ

ਜਿਸ ਤਰ੍ਹਾਂ ਸੋਨੂੰ ਸੂਦ ਕੋਰੋਨਾ ਦੌਰ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ, ਉਸ ਤੋਂ ਬਾਅਦ ਉਨ੍ਹਾਂ ਨੂੰ ਕੋਰੋਨਾ ਦੌਰ ਦਾ ਮਸੀਹਾ ਕਿਹਾ ਜਾਣ ਲੱਗਾ