ਜਦੋਂ ਫਿਲਮ ਸੂਰਿਆਵੰਸ਼ਮ ਰਿਲੀਜ਼ ਹੋਈ ਸੀ ਤਾਂ ਇਹ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ, ਪਰ ਅੱਜ ਦੇ ਸਮੇਂ ਵਿੱਚ ਇਹ ਫਿਲਮ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚ ਗਿਣੀ ਜਾਂਦੀ ਹੈ।



ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਵੱਡੀ ਗਿਣਤੀ ਹੈ। ਦੱਖਣ ਦੀ ਅਦਾਕਾਰਾ ਸੌਂਦਰਿਆ ਨੇ ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ।



ਅੱਜ ਅਸੀਂ ਤੁਹਾਨੂੰ ਇਸ ਫਿਲਮ ਅਤੇ ਸੌਂਦਰਿਆ ਨਾਲ ਜੁੜੀ ਦਰਦਨਾਕ ਅਤੇ ਸਨਸਨੀਖੇਜ਼ ਕਹਾਣੀ ਦੱਸਾਂਗੇ।



ਦਰਅਸਲ, ਇਸ ਫਿਲਮ ਦੇ ਰਿਲੀਜ਼ ਹੋਣ ਦੇ ਪੰਜ ਸਾਲ ਦੇ ਅੰਦਰ ਹੀ ਅਦਾਕਾਰਾ ਸੌਂਦਰਿਆ ਦੀ ਮੌਤ ਹੋ ਗਈ ਸੀ।



ਕੰਨੜ ਫਿਲਮ ਨਾਲ ਵੱਡੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੌਂਦਰਿਆ ਐੱਮਬੀਬੀਐੱਸ ਡਾਕਟਰ ਵੀ ਸੀ।



ਸੌਂਦਰਿਆ ਦਾ ਅਸਲੀ ਨਾਮ ਸੌਮਿਆ ਸਤਿਆਨਾਰਾਇਣ ਸੀ ਅਤੇ ਸਾਲ 1999 ਵਿੱਚ ਉਸਨੇ ਅਮਿਤਾਭ ਬੱਚਨ ਦੇ ਨਾਲ ਫਿਲਮ ਸੂਰਯਵੰਸ਼ਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।



ਖਾਸ ਗੱਲ ਇਹ ਹੈ ਕਿ ਆਪਣੇ 12 ਸਾਲ ਦੇ ਫਿਲਮੀ ਕਰੀਅਰ 'ਚ ਸੌਂਦਰਿਆ ਨੇ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ।



ਪਰ ਸੂਰਯਵੰਸ਼ਮ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਬਾਲੀਵੁੱਡ ਵੱਲ ਮੂੰਹ ਨਹੀਂ ਕੀਤਾ।



2003 ਚ ਉਸਨੇ ਬਚਪਨ ਦੇ ਦੋਸਤ ਜੀ.ਐਸ. ਰਘੂ ਨਾਲ ਵਿਆਹ ਕੀਤਾ। ਪਰ ਇੱਕ ਬਹੁਤ ਹੀ ਦਰਦਨਾਕ ਹਵਾਈ ਹਾਦਸੇ ਵਿੱਚ ਸਿਰਫ 31 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ



2004 'ਚ ਸੌਂਦਰਿਆ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਹਾਦਸੇ 'ਚ ਸੌਂਦਰਿਆ, ਉਸ ਦਾ ਭਰਾ ਤੇ ਦੋ ਹੋਰ ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਦੇ ਸਮੇਂ ਸੌਂਦਰਿਆ ਗਰਭਵਤੀ ਸੀ।