ਸਮੰਥਾ ਰੂਥ ਪ੍ਰਭੂ ਅੱਜ ਆਪਣਾ 35ਵਾਂ ਜਨਮਦਿਨ ਯਾਨੀ 28 ਅਪ੍ਰੈਲ 2022 ਨੂੰ ਮਨਾ ਰਹੀ ਹੈ।
ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਕੰਮ ਕਰ ਰਹੀ ਸਾਮੰਥਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹੀ ਹੈ।
ਸਾਲ 2014 'ਚ ਦੋਹਾਂ ਨੇ ਫਿਰ ਤੋਂ ਫਿਲਮ ਸੂਰੀਆ 'ਚ ਇਕੱਠੇ ਕੰਮ ਕੀਤਾ ਸੀ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਦੋਵਾਂ ਵਿਚਾਲੇ ਪਿਆਰ ਸ਼ੁਰੂ ਹੋ ਗਿਆ।
ਇਸ ਤੋਂ ਬਾਅਦ ਦੋਹਾਂ ਦੇ ਅਫੇਅਰ ਦੀਆਂ ਚਰਚਾਵਾਂ ਆਮ ਹੋਣ ਲੱਗੀਆਂ।
ਸਾਲ 2016 'ਚ ਇਹ ਸਟਾਰ ਜੋੜਾ ਇਕੱਠੇ ਛੁੱਟੀਆਂ ਮਨਾਉਣ ਗਿਆ ਸੀ, ਜਿੱਥੇ ਨਾਗਾ ਚੈਤੰਨਿਆ ਨੇ ਅਭਿਨੇਤਰੀ ਨੂੰ ਬੇਹੱਦ ਰੋਮਾਂਟਿਕ ਅੰਦਾਜ਼ 'ਚ ਪ੍ਰਪੋਜ਼ ਕੀਤਾ ਸੀ।