Vijay Deverekonda Lady Love: ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁਸ਼ੀ' ਨੂੰ ਲੈ ਕੇ ਚਰਚਾ 'ਚ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇੇ ਹੋਏ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਪੋਸਟ ਕੀਤਾ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ ਅਤੇ ਉਨ੍ਹਾਂ ਦਾ ਉਤਸ਼ਾਹ ਵੀ ਵਧ ਗਿਆ ਹੈ। ਵਿਜੇ ਦੇਵਰਕੋਂਡਾ ਦਾ ਨਾਂ ਸਾਊਥ ਦੀ ਖੂਬਸੂਰਤ ਅਦਾਕਾਰਾ ਰਸ਼ਮਿਕਾ ਮੰਡਨਾ ਨਾਲ ਜੁੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੇ ਨਾਲ ਹੀ ਵਿਜੇ ਦੇ ਇੰਸਟਾਗ੍ਰਾਮ ਨੇ ਅਫਵਾਹਾਂ ਨੂੰ ਹਵਾ ਦਿੱਤੀ ਹੈ। ਦਰਅਸਲ, ਐਕਟਰ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਕਿਸੇ ਦਾ ਹੱਥ ਫੜਿਆ ਹੋਇਆ ਹੈ। ਵਿਜੇ ਦੁਆਰਾ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਗਈ ਫੋਟੋ ਵਿੱਚ ਦੋ ਹੱਥ ਦਿਖਾਈ ਦੇ ਰਹੇ ਹਨ। ਇੱਕ ਹੱਥ ਵਿਜੇ ਦਾ ਲੱਗਦਾ ਹੈ ਤੇ ਦੂਜਾ ਕਿਸੇ ਕੁੜੀ ਦਾ। ਅਦਾਕਾਰ ਨੇ ਇਸ ਤਸਵੀਰ ਦੇ ਨਾਲ ਇੱਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਲਿਖਿਆ- 'ਬਹੁਤ ਕੁਝ ਹੋ ਰਿਹਾ ਹੈ, ਪਰ ਇਹ ਬਹੁਤ ਖਾਸ ਹੈ... ਜਲਦ ਹੀ ਐਲਾਨ ਕਰਾਂਗੇ।' ਵਿਜੇ ਨੇ ਇੱਕ ਹੋਰ ਸਟੋਰੀ ਵੀ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਅੱਜ ਸ਼ਾਮ ਨੂੰ ਇੰਸਟਾਗ੍ਰਾਮ ਲਾਈਵ 'ਤੇ ਆਉਣ ਦੀ ਅਪਡੇਟ ਦਿੱਤੀ ਹੈ। ਹੁਣ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਅਦਾਕਾਰ ਆਪਣੇ ਲਾਈਵ ਸੈਸ਼ਨ ਦੌਰਾਨ ਮਿਸਟ੍ਰੀ ਵੂਮੈਨ ਬਾਰੇ ਖੁਲਾਸਾ ਕਰੇਗਾ। ਵਿਜੇ ਅਤੇ ਰਸ਼ਮਿਕਾ ਮੰਡਾਨਾ ਨੇ ਦੋ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ, ਜਿਸ ਵਿੱਚ 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਦੇ ਨਾਮ ਸ਼ਾਮਲ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਸਾਹਮਣੇ ਆਉਣ ਲੱਗੀਆਂ ਸਨ। ਹਾਲਾਂਕਿ ਇਨ੍ਹਾਂ ਅਫਵਾਹਾਂ 'ਤੇ ਸਿਤਾਰਿਆਂ ਤੋਂ ਕੋਈ ਸਪੱਸ਼ਟੀਕਰਨ ਨਹੀਂ ਮਿਲਿਆ ਹੈ।' 'ਕੁਸ਼ੀ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਵਿਜੇ ਦੇਵਰਕੋਂਡਾ ਦੇ ਨਾਲ ਅਦਾਕਾਰਾ ਸਮੰਥਾ ਪ੍ਰਭੂ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਵਿਜੇ ਦੀ ਪਿਛਲੀ ਫਿਲਮ 'ਲਾਈਗਰ' ਬਾਕਸ ਆਫਿਸ 'ਤੇ ਫਲਾਪ ਰਹੀ ਸੀ।