Arshad Nadeem And Neeraj Chopra Net Worth: ਪਾਕਿਸਤਾਨ ਦੇ ਅਰਸ਼ਦ ਨਦੀਮ 2024 ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਹਨ।



ਨਦੀਮ ਨੇ ਓਲੰਪਿਕ ਵਿੱਚ 92.97 ਮੀਟਰ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ ਸੀ। ਜਦੋਂ ਕਿ ਭਾਰਤ ਦੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ।



ਗੋਲਡ ਜਿੱਤਣ ਤੋਂ ਬਾਅਦ ਅਰਸ਼ਦ ਦੀ ਨੈੱਟਵਰਥ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲਡ ਜਿੱਤਣ ਤੋਂ ਪਹਿਲਾਂ ਅਰਸ਼ਦ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ ਪਰ ਹੁਣ ਉਸ ਦੀ ਦੌਲਤ ਨੀਰਜ ਚੋਪੜਾ ਤੋਂ ਵੀ ਵੱਧ ਹੋ ਗਈ ਹੈ।



ਮੀਡੀਆ ਰਿਪੋਰਟਾਂ ਮੁਤਾਬਕ 9 ਅਗਸਤ 2024 ਤੋਂ ਪਹਿਲਾਂ ਯਾਨੀ ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਅਰਸ਼ਦ ਨਦੀਮ ਦੀ ਕੁੱਲ ਜਾਇਦਾਦ ਸਿਰਫ 80 ਲੱਖ ਰੁਪਏ ਸੀ।



ਉਨ੍ਹਾਂ ਦਾ ਟੁੱਟਿਆ-ਫੁੱਟਿਆ ਘਰ ਸੀ। ਇੱਕ ਸਮੇਂ ਅਰਸ਼ਦ ਕੋਲ ਨਵਾਂ ਭਾਲਾ (ਬਰਛਾ)ਖਰੀਦਣ ਲਈ ਵੀ ਪੈਸੇ ਨਹੀਂ ਸਨ। ਪਰ ਹੁਣ ਉਹ ਅਮੀਰ ਹੋ ਗਿਆ ਹੈ।



ਇਕ ਪਾਕਿਸਤਾਨੀ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਅਰਸ਼ਦ ਨਦੀਮ ਕੋਲ ਹੁਣ 9 ਕਾਰਾਂ ਅਤੇ 7 ਅਪਾਰਟਮੈਂਟ ਹਨ।



ਇਸ ਦੇ ਨਾਲ ਹੀ ਉਸ ਕੋਲ ਹੁਣ ਕਰੀਬ 47 ਕਰੋੜ ਪਾਕਿਸਤਾਨੀ ਰੁਪਏ ਹਨ। ਹਾਲਾਂਕਿ ਅਰਸ਼ਦ ਨਦੀਮ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਸਿਰਫ ਇੱਕ ਪ੍ਰਸ਼ੰਸਕ ਨੇ ਐਕਸ 'ਤੇ ਇਹ ਦਾਅਵਾ ਕੀਤਾ ਹੈ।



ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਰਸ਼ਦ ਨਦੀਮ ਦੀ ਦੌਲਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਪਣੇ ਰਾਜ ਪੰਜਾਬ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਮੇਅਰ ਤੱਕ ਨੇ ਵੱਡੀਆਂ ਇਨਾਮੀ ਰਾਸ਼ੀਆਂ ਦਾ ਤੋਹਫਾ ਦਿੱਤਾ ਹੈ।



ਇਸ ਦੇ ਨਾਲ ਹੀ ਕਾਰੋਬਾਰੀ ਅਰਸ਼ਦ ਨੂੰ ਤੋਹਫੇ ਵਜੋਂ ਨਕਦ ਇਨਾਮ ਵੀ ਲਗਾਤਾਰ ਦੇ ਰਹੇ ਹਨ। ਪ੍ਰਸ਼ੰਸਕ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਹੁਣ ਅਰਸ਼ਦ ਨਦੀਮ ਦੀ ਸੰਪਤੀ ਭਾਰਤ ਦੇ ਨੀਰਜ ਚੋਪੜਾ ਤੋਂ ਵੱਧ ਹੈ।



ਮੀਡੀਆ ਰਿਪੋਰਟਾਂ ਮੁਤਾਬਕ ਟੋਕੀਓ ਓਲੰਪਿਕ 'ਚ ਸੋਨ ਤਗਮਾ ਅਤੇ ਪੈਰਿਸ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਨੀਰਜ ਚੋਪੜਾ ਦੀ ਕੁੱਲ ਜਾਇਦਾਦ 37 ਕਰੋੜ ਰੁਪਏ ਹੈ।