ਰਿਸ਼ਭ ਪੰਤ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਅਰਧ ਸੈਂਕੜਾ ਜੜ ਦਿੱਤਾ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਬੈਂਗਲੁਰੂ ਵਿੱਚ ਟੈਸਟ ਖੇਡਿਆ ਜਾ ਰਿਹਾ ਹੈ। ਪੰਤ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਦਮਦਾਰ ਪ੍ਰਦਰਸ਼ਨ ਕੀਤਾ ਹੈ। ਪੰਤ ਨੇ ਇਸ ਮੈਚ ਦੌਰਾਨ ਇੱਕ ਖ਼ਾਸ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਹੈ। ਪੰਤ ਨੇ ਬਤੌਰ ਵਿਕਟਕੀਪਰ 2500 ਟੈਸਟ ਦੌੜਾਂ ਪੂਰੀਆਂ ਕਰ ਲਈਆਂ ਹਨ। ਪੰਤ ਨੇ ਇਸ ਮਾਮਲੇ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਪੰਤ ਬਤੌਰ ਵਿਕਟਕੀਪਰ ਸਭ ਤੋਂ ਤੇਜ਼ 2500 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਪੰਤ ਸਭ ਤੋਂ ਤੇਜ਼ 200 ਦੌੜਾਂ ਬਣਾਉਣ ਵਾਲੇ ਵਿਕਟਕੀਪਰ ਵੀ ਬਣੇ ਸਨ। ਰਿਸ਼ਭ ਪੰਤ ਇਸ ਫਾਰਮੇਟ ਵਿੱਚ ਹੁਣ ਤੱਕ 6 ਸੈਂਕੜੇ ਲਾ ਚੁੱਕੇ ਹਨ। ਪੰਤ ਭਾਰਤੀ ਟੀਮ ਲਈ ਵਨਡੇ ਤੇ ਟੀ20 ਵਿੱਚ ਵੀ ਵਧੀਆ ਖੇਡ ਚੁੱਕੇ ਹਨ।