sanju samson ਨੇ ਬੰਗਲਾਦੇਸ਼ ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੀ20 ਵਿੱਚ ਸ਼ਾਨਦਾਰ ਸੈਂਕੜਾ ਜੜਿਆ ਸੰਜੂ ਨੇ 47 ਗੇਂਦਾਂ ਵਿੱਚ 11 ਚੌਕਿਆ ਤੇ 08 ਛੱਕਿਆਂ ਦੀ ਮਦਦ ਨਾਲ 111 ਦੌੜਾਂ ਦੀ ਪਾਰੀ ਖੇਡੀ। ਸੰਜੂ ਨੇ ਆਪਣੀ ਇਸ ਪਾਰੀ ਨਾਲ ਸਾਰਿਆਂ ਨੂੰ ਦੱਸ ਦਿੱਤਾ ਕਿ ਉਹ ਕਿਉਂ ਖ਼ਾਸ ਹਨ। ਸੈਂਕੜਾ ਲਾਉਣ ਤੋਂ ਬਾਅਦ ਚਾਰੇ ਪਾਸੇ ਸੰਜੂ ਦੀ ਚਰਚਾ ਹੋ ਰਹੀ ਹੈ। ਤਾਂ ਆਓ ਹੁਣ ਤੁਹਾਨੂੰ ਦੱਸ ਦਈਏ ਕਿ ਸੰਜੂ ਦੀ ਕੁੱਲ ਨੈੱਟ ਵਰਥ ਕਿੰਨੀ ਹੈ। ਮੀਡੀਆ ਮੁਤਾਬਕ, 2024 ਵਿੱਚ ਸੰਜੂ ਦੀ ਕੁੱਲ ਨੈਟ ਵਰਥ 82 ਕਰੋੜ ਰੁਪਏ ਹੈ। IPL ਦੇ ਜ਼ਰੀਏ ਸੰਜੂ ਦੀ ਚੰਗੀ ਕਮਾਈ ਹੁੰਦੀ ਹੈ। 2022 ਦੇ ਮੇਗਾ ਨਿਲਾਮੀ ਵਿੱਚ ਰਾਜਸਥਾਨ ਨੇ ਸੰਜੂ ਨੂੰ 14 ਕਰੋੜ ਦੇ ਕੇ ਰਿਟੇਨ ਕੀਤਾ ਸੀ। ਇਸ ਤੋਂ ਇਲਾਵਾ BCCI ਨੇ ਸੰਜੂ ਨੂੰ C ਗ੍ਰੇਡ ਵਿੱਚ ਰੱਖਿਆ ਹੈ ਉੱਥੋਂ ਵੀ ਸਲਾਨਾ 1 ਕਰੋੜ ਦੀ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਮਸ਼ਹੂਰੀਆਂ ਤੋਂ ਵੀ ਸੰਜੂ ਨੂੰ ਚੰਗੀ ਕਮਾਈ ਹੁੰਦੀ ਹੈ।