ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਸ਼ੁੱਕਰਵਾਰ 2 ਦਸੰਬਰ ਨੂੰ ਪਰਥ ਟੈਸਟ ਮੈਚ ਦੌਰਾਨ ਅਚਾਨਕ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਤੀਜੇ ਦਿਨ ਆਖਰੀ ਸੈਸ਼ਨ ਦੇ ਖੇਡ ਦੌਰਾਨ ਪੋਂਟਿੰਗ ਦੀ ਸਿਹਤ ਵਿਗੜ ਗਈ।