ਲੰਬੇ ਸਮੇਂ ਸੰਨੀ ਦਿਓਲ ਦੀਆਂ ਫਿਲਮਾਂ ਫਲਾਪ ਜਾ ਰਹੀਆਂ ਸਨ। ਪਰ ਗਦਰ 2 ਨੇ ਸੰਨੀ ਦੇ ਚੰਗੇ ਦਿਨ ਵਾਪਿਸ ਲਿਆ ਦਿੱਤੇ ਫਿਲਮ ਨੇ ਕੀਤੀ 410 ਕਰੋੜ ਦੀ ਕਮਾਈ ਸੰਨੀ ਦਿਓਲ ਦੀ ਫਿਲਮ ਦੀ ਕਮਾਈ ਤੁਹਾਨੂੰ ਪਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸੀ ਦਿਓਲ ਫਿਲਮਾਂ ਤੋਂ ਇਲਾਵਾ ਹੋਰ ਕਿੱਥੋਂ ਕਮਾਈ ਕਰਦੇ ਹਨ? ਮੀਡੀਆ ਰਿਪੋਰਟਾਂ ਵਿੱਚ ਸੰਨੀ ਦੀ ਨੈੱਟਵਰਥ 130 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ। ਅਦਾਕਾਰ ਨੇ ਕਈ ਕਾਰੋਬਾਰੀ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਜਾਣੋ ਉਨ੍ਹਾਂ ਦੀ ਆਮਦਨ ਦਾ ਸਰੋਤ ਕੀ ਹੈ। ਦਿਓਲ ਪਰਿਵਾਰ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ। ਜਿਨ੍ਹਾਂ ਦੇ ਬੈਨਰ ਹੇਠ ਕਈ ਫ਼ਿਲਮਾਂ ਬਣ ਚੁੱਕੀਆਂ ਹਨ। ਵਿਜੇਤਾ ਫਿਲਮਜ਼ ਦੀ ਸਥਾਪਨਾ ਧਰਮਿੰਦਰ ਨੇ 1983 ਵਿੱਚ ਕੀਤੀ ਸੀ। ਸੰਨੀ ਅਤੇ ਬੌਬੀ ਵੀ ਇਸ ਦਾ ਕੰਮ ਦੇਖਦੇ ਹਨ। ਕਿਸੇ ਬ੍ਰੈਂਡ ਦੀ ਐਡ ਕਰਨ 'ਤੇ ਸੰਨੀ ਮੋਟੀ ਕਮਾਈ ਕਰਦੇ ਹਨ। ਨਿਊਜ਼ 18 ਦੀ ਰਿਪੋਰਟ ਮੁਤਾਬਕ ਸੰਨੀ ਐਡ ਦਾ 2-3 ਕਰੋੜ ਰੁਪਏ ਵਸੂਲਦਾ ਹੈ। ਸੰਨੀ ਦਿਓਲ ਦੀ ਜ਼ਿਆਦਾਤਰ ਕਮਾਈ ਐਕਟਿੰਗ ਤੋਂ ਆਉਂਦੀ ਹੈ।