18 ਜੂਨ ਨੂੰ ਕਰਨ ਆਪਣੀ ਲੰਬੇ ਸਮੇਂ ਦੀ ਗਰਲ ਫਰੈਂਡ ਦ੍ਰਿਸ਼ਾ ਆਚਾਰੀਆ ਦੇ ਨਾਲ ਵਿਆਹ ਕਰਨ ਜਾ ਰਿਹਾ ਹੈ।



ਇਸ ਤੋਂ ਪਹਿਲਾਂ ਕਰਨ-ਦ੍ਰਿਸ਼ਾ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ।



ਕਰਨ ਦਿਓਲ ਦੀ ਮਹਿੰਦੀ ਸੀ ਤੇ ਲਾਈਮਲਾਈਟ ਇਸ 'ਚ ਸੰਨੀ ਦਿਓਲ ਲੈ ਗਏ। ਕਿਉਂਕਿ ਸੰਨੀ ਦਿਓਲ ਨੇ ਆਪਣੇ ਬੇਟੇ ਦੇ ਵਿਆਹ ਦੇ ਫੰਕਸ਼ਨ 'ਤੇ ਮਹਿੰਦੀ ਲਗਵਾਈ ਹੈ ਅਤੇ ਉਨ੍ਹਾਂ ਦੀ ਇਹ ਮਹਿੰਦੀ ਬੇਹੱਦ ਖਾਸ ਹੈ।



ਸੰਨੀ ਦਿਓਲ ਦੀ ਮਹਿੰਦੀ 'ਤੇ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਧਰਮ ਦੇ ਚਿੰਨ੍ਹ ਬਣੇ ਹੋਏ ਹਨ। ਸੰਨੀ ਦਿਓਲ ਆਪਣੀ ਮਹਿੰਦੀ ਨਾਲ ਦੇਸ਼ ਦੀ ਅਖੰਡਤਾ ਤੇ ਏਕਤਾ ਦਾ ਸੰਦੇਸ਼ ਦੇ ਰਹੇ ਹਨ।



ਇਸ ਦੇ ਨਾਲ ਨਾਲ ਸੰਨੀ ਦਿਓਲ ਦੇ ਘਰ ਮਹਿਮਾਨਾਂ ਦੀ ਚਹਿਲ-ਪਹਿਲ ਵੀ ਖੂਬ ਦੇਖਣ ਨੂੰ ਮਿਲ ਰਹੀ ਹੈ।



ਰਿਪੋਰਟ ਮੁਤਾਬਕ ਇਸ ਵਿਆਹ 'ਚ ਪਰਿਵਾਰਕ ਮਹਿਮਾਨ



ਤੇ ਬਾਲੀਵੁੱਡ ਦੇ ਕਈ ਸੈਲੇਬਸ ਨੂੰ ਸੱਦਾ ਦਿੱਤਾ ਗਿਆ ਹੈ।



ਇਸ ਦੌਰਾਨ ਕਰਨ ਦਿਓਲ ਦੇ ਹੱਥਾਂ 'ਚ ਵੀ ਮਹਿੰਦੀ ਲੱਗੀ ਨਜ਼ਰ ਆ ਰਹੀ ਹੈ। ਉਸ ਦੇ ਹੱਥਾਂ 'ਤੇ ਮਹਿੰਦੀ ਨਾਲ ਦ੍ਰਿਸ਼ਾ ਲਿਖਿਆ ਹੋਇਆ ਹੈ।



ਇਸ ਦੇ ਨਾਲ ਨਾਲ ਸੰਨੀ ਦਿਓਲ ਦੇ ਪੁੱਤਰ ਕਰਨ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਡਾਂਸ ਕਰਨ ਦਾ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ।