Custard Apple Benefits: ਜਿੱਥੇ ਲੋਕ ਵੱਧੇ ਹੋਏ ਵਜ਼ਨ ਨੂੰ ਲੈ ਕੇ ਵੱਖ-ਵੱਖ ਉਪਾਅ ਕਰਦੇ ਰਹਿੰਦੇ ਹਨ। ਉੱਥੇ ਹੀ ਭਾਰ ਵਧਾਉਣ ਦੇ ਚਾਹਵਾਨ ਲੋਕਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਸੀਤਾਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਨਾ ਸਿਰਫ ਆਪਣਾ ਭਾਰ ਵਧਾ ਸਕਦੇ ਹੋ ਸਗੋਂ ਹੋਰ ਸਿਹਤ ਸੰਬੰਧੀ ਫਾਇਦੇ ਵੀ ਹਾਸਲ ਕਰ ਸਕਦੇ ਹੋ। ਭਾਰ ਵਧਾਉਣ ਲਈ ਲੋਕ ਸਵੇਰ ਦੇ ਨਾਸ਼ਤੇ 'ਚ ਸੀਤਾਫਲ ਦਾ ਗੁੱਦੇ ਨੂੰ ਸ਼ੇਕ, ਸਮੂਦੀ ਅਤੇ ਦਹੀਂ ਮਿਲਾ ਕੇ ਖਾਂਦੇ ਹਨ। ਤੁਸੀਂ ਕਸਰਤ ਤੋਂ ਪਹਿਲਾਂ ਜਾਂ ਬਾਅਦ ਵਿਚ ਇਸ ਦਾ ਸੇਵਨ ਕਰ ਸਕਦੇ ਹੋ। ਭਾਰ ਵਧਾਉਣ 'ਚ ਮਦਦਗਾਰ - ਸੀਤਾਫਲ ਕੈਲੋਰੀ ਭਰਪੂਰ ਫਲ ਹੈ। ਹਰ 100 ਗ੍ਰਾਮ ਸੀਤਾਫਲ ਵਿੱਚ ਲਗਭਗ 94 ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਇਸ ਕੈਲੋਰੀ ਨਾਲ ਭਰਪੂਰ ਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਬਾਡੀ ਡੀਟੌਕਸ- ਸੀਤਾਫਲ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜਿਸ ਦੀ ਮਦਦ ਨਾਲ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਕਿਡਨੀ ਵੀ ਸਿਹਤਮੰਦ ਰਹਿੰਦੀ ਹੈ। ਬਿਹਤਰ ਪਾਚਨ- ਸੀਤਾਫਲ ਵਿੱਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਜੋ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਜਿਸ ਨਾਲ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਕਬਜ਼ ਵਿੱਚ ਅਸਰਦਾਰ- ਸੀਤਾਫਲ ਵਿੱਚ ਡਾਇਟਰੀ ਫਾਈਬਰ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਮਿਊਨਿਟੀ - ਸੀਤਾਫਲ ਦਾ ਸੇਵਨ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦਾ ਹੈ। ਸਰਦੀਆਂ ਵਿੱਚ ਅਕਸਰ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਹੱਡੀਆਂ ਲਈ ਬਿਹਤਰ- ਸੀਤਾਫਲ ਵਿੱਚ ਪੋਟਾਸ਼ੀਅਮ, ਆਇਰਨ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਮਾਸਪੇਸ਼ੀਆਂ ਦੇ ਦਰਦ ਦੀ ਸ਼ਿਕਾਇਤ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ ਵਿੱਚ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦਾ ਹੈ।