ਅੱਜ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਥ ਐਨੀਵਰਸਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹੇ ਚੰਗੇ ਅਦਾਕਾਰ ਸਨ, ਉਹ ਉਨ੍ਹੇ ਹੀ ਸਹਿਜ ਸੁਭਾਅ ਦੇ ਵਿਅਕਤੀ ਸਨ। ਐਕਟਿੰਗ ਤੇ ਡਾਂਸ ਦੇ ਨਾਲ-ਨਾਲ ਸੁਸ਼ਾਂਤ ਵਿਗਿਆਨ ਨਾਲ ਸਬੰਧਤ ਕਈ ਚੀਜ਼ਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਦਿਲਚਸਪ ਗੱਲਾਂ। ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ 21 ਜਨਵਰੀ 1986 ਨੂੰ ਪਟਨਾ ਵਿੱਚ ਹੋਇਆ ਸੀ। ਸੁਸ਼ਾਂਤ ਦੀਆਂ ਚਾਰ ਭੈਣਾਂ ਹਨ ਸੁਸ਼ਾਂਤ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਅਤੇ ਸਾਲ 2000 ਵਿੱਚ ਪੂਰਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ। ਸੁਸ਼ਾਂਤ ਪੜ੍ਹਾਈ ਵਿੱਚ ਵੀ ਓਨਾ ਹੀ ਚੰਗੇ ਸਨ ਜਿੰਨਾ ਕਿ ਉਹ ਅਦਾਕਾਰੀ ਵਿੱਚ ਸਨ। ਸੁਸ਼ਾਂਤ ਨੇ ਆਲ ਇੰਡੀਆ ਇੰਜੀਨੀਅਰਿੰਗ ਦੇ ਐਂਟਰੈਂਸ ਇਗਜ਼ਾਮ 2003 ਵਿੱਚ 7ਵਾਂ ਰੈਂਕ ਹਾਸਿਲ ਕੀਤਾ ਸਕੂਲ ਤੋਂ ਬਾਅਦ ਉਸ ਨੇ ਦਿੱਲੀ ਦੇ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵੀ ਕੀਤੀ ਸੀ। ਸੁਸ਼ਾਂਤ ਮਸ਼ਹੂਰ ਡਾਂਸ ਗਰੁੱਪ ਸ਼ਾਮਕ ਡਾਵਰ ਦੇ ਗਰੁੱਪ ਵਿੱਚ ਡਾਂਸ ਕਰਦੇ ਸਨ ਅਤੇ 51ਵੇਂ ਫਿਲਮਫੇਅਰ ਸਮਾਰੋਹ ਵਿੱਚ ਬੈਕ ਡਾਂਸਰ ਵਜੋਂ ਵੀ ਕੰਮ ਕਰਦੇ ਸਨ ਸਾਲ 2008 ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਨੇ 'ਬਾਲਾਜੀ ਟੈਲੀਫਿਲਮਜ਼' ਦੇ ਇੱਕ ਨਾਟਕ ਲਈ ਆਡੀਸ਼ਨ ਦਿੱਤਾ ਅਤੇ ਸੀਰੀਅਲ 'ਕਿਸ ਦੇਸ਼ ਮੈਂ ਹੈ ਮੇਰਾ ਦਿਲ' ਵਿੱਚ 'ਪ੍ਰੀਤ ਜੁਨੇਜਾ' ਦਾ ਕਿਰਦਾਰ ਨਿਭਾਇਆ