ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਮਾਂ ਵਜੋਂ ਆਪਣੀ ਨਵੀਂ ਭੂਮਿਕਾ ਦਾ ਆਨੰਦ ਲੈ ਰਹੀ ਹੈ। ਪ੍ਰਸਿੱਧ ਸਟਾਰ ਅਤੇ ਉਸ ਦੇ ਪਤੀ ਅਤੇ ਮਸ਼ਹੂਰ-ਅਦਾਕਾਰ ਨਿਕ ਜੋਨਸ ਨੇ ਜਨਵਰੀ 2022 ਵਿੱਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ। ਇਸ ਦੌਰਾਨ, ਵੋਗ ਨਾਲ ਇੱਕ ਤਾਜ਼ਾ ਇੰਟਰਵਿਊ ਦੌਰਾਨ, ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਸਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ। ਵੋਗ ਨਾਲ ਇੱਕ ਇੰਟਰਵਿਊ ਵਿੱਚ, ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਸਨੇ ਅਤੇ ਉਸਦੇ ਪਤੀ ਨਿਕ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ। ਅਭਿਨੇਤਰੀ ਨੇ ਕਿਹਾ, ਮੇਰਾ ਹਮੇਸ਼ਾ ਤੋਂ ਸੁਪਨਾ ਸੀ ਕਿ ਮੈਂ ਮਾਂ ਬਣਾਂ। ਪਰ ਮੇਰੀ ਪ੍ਰੈਗਨੈਂਸੀ 'ਚ ਬਹੁਤ ਕੰਪਲੀਕੇਸ਼ਨਜ਼ (ਪੇਚੀਦਗੀਆਂ) ਸਨ। ਇਹ ਇੱਕ ਜ਼ਰੂਰੀ ਕਦਮ ਸੀ। ਅਤੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਮੈਂ ਇਹ ਆਪਸ਼ਨ ਚੁਣ ਸਕਦੀ ਸੀ। ਅਦਾਕਾਰਾ ਨੇ ਆਪਣੀ ਧੀ ਦੀ ਸਰੋਗੇਟ ਮਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, ਸਾਡੀ ਸਰੋਗੇਟ ਬਹੁਤ ਉਦਾਰ ਸੀ। ਉਹ ਬਹੁਤ ਵਧੀਆ, ਸਵੀਟ ਅਤੇ ਮਜ਼ਾਕੀਆ ਹੈ ਅਤੇ ਉਸਨੇ ਛੇ ਮਹੀਨਿਆਂ ਲਈ ਸਾਡੇ ਲਈ ਇਸ ਕੀਮਤੀ ਤੋਹਫ਼ੇ ਦੀ ਦੇਖਭਾਲ ਕੀਤੀ। ਪ੍ਰਿਯੰਕਾ ਚੋਪੜਾ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਹ ਆਪਣੀ ਸਰੋਗੇਸੀ ਯਾਤਰਾ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ। ਉਸਨੇ ਕਿਹਾ, ਤੁਸੀਂ ਮੈਨੂੰ ਨਹੀਂ ਜਾਣਦੇ। ਤੁਸੀਂ ਨਹੀਂ ਜਾਣਦੇ ਕਿ ਮੈਂ ਮੈਂ ਕਿਸ ਦੌਰ ਵਿੱਚੋਂ ਲੰਘੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਜੋ ਮੈਡੀਕਲ ਹਿਸਟਰੀ ਮੇਰੀ ਹੈ, ਉਹੀ ਅੰਸ਼ ਮੇਰੀ ਧੀ ਦੇ ਅੰਦਰ ਹੋਣ।