Swara bhaskar- Fahad Ahmad became Parents: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੀ ਪ੍ਰੈਗਨੈਂਸੀ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੀ ਸੀ। ਇਸ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਨੇ ਪਤੀ ਫਹਾਦ ਅਹਿਮਦ ਨਾਲ ਮਿਲ ਆਪਣੇ ਧੀ ਦਾ ਸਵਾਗਤ ਕੀਤਾ ਹੈ। ਜੀ ਹਾਂ, ਦਰਅਸਲ, ਅਦਾਕਾਰਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਹਾਦ ਲਈ ਇਕ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਭਿਨੇਤਰੀ ਆਪਣੇ ਪਤੀ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸਵਰਾ ਨੇ ਲਿਖਿਆ- 'ਫਹਾਦ ਅਹਿਮਦ, ਤੁਹਾਡੀ ਯਾਦ ਆ ਰਹੀ ਹੈ...ਜਲਦੀ ਆਓ, ਮੈਂ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਨੂੰ ਦੁਬਾਰਾ ਕਿਸੇ ਵੀ ਸ਼ੂਟ ਲਈ ਪੋਜ਼ ਨਹੀਂ ਦੇਵਾਂਗੀ।' ਅਦਾਕਾਰਾ ਦੀ ਇਸ ਪੋਸਟ ਉੱਪਰ ਉਸ ਦੇ ਪ੍ਰਸ਼ੰਸਕ ਬਹੁਤ ਸਾਰਾ ਪਿਆਰ ਬਸਰਾ ਰਹੇ ਹਨ। ਇਸ ਤੋਂ ਪਹਿਲਾਂ ਸਵਰਾ ਆਪਣੇ ਮੈਟਰਨਿਟੀ ਸ਼ੂਟ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ। ਤਸਵੀਰਾਂ 'ਚ ਉਹ ਫਹਾਦ ਨਾਲ ਰੋਮਾਂਟਿਕ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ 'ਚ ਅਭਿਨੇਤਰੀ ਨੇ ਸਫੇਦ ਰੰਗ ਦਾ ਲਾਂਗ ਗਾਊਨ ਪਾਇਆ ਹੋਇਆ ਸੀ। ਫੋਟੋਸ਼ੂਟ 'ਚ ਫਹਾਦ ਨੇ ਨੀਲੇ ਰੰਗ ਦੀ ਕਮੀਜ਼ ਅਤੇ ਪੈਂਟ ਪਾਈ ਹੋਈ ਸੀ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕ ਪਾਰਕ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ ਸਵਰਾ ਆਪਣੇ ਪਤੀ ਦੀ ਗੋਦ ਵਿੱਚ ਸਿਰ ਰੱਖ ਕੇ ਪੋਜ਼ ਦੇ ਰਹੀ ਹੈ। ਦੱਸ ਦੇਈਏ ਕਿ ਸਵਰਾ ਅਤੇ ਫਹਾਦ ਦੀ ਪਹਿਲੀ ਮੁਲਾਕਾਤ ਸਾਲ 2020 ਵਿੱਚ ਸਵਰਾ ਦੀ ਇੱਕ ਰੈਲੀ ਦੌਰਾਨ ਹੋਈ ਸੀ। ਉਥੋਂ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਫਿਰ ਇਸ ਸਾਲ ਮਾਰਚ ਵਿੱਚ ਜੋੜੇ ਨੇ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ। ਵਿਆਹ ਦੇ ਕਰੀਬ ਤਿੰਨ ਮਹੀਨੇ ਬਾਅਦ ਹੀ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਸੁਣਾਈ ਹੈ।