ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਇੰਡਸਟਰੀ ਦੀ ਸਭ ਤੋਂ ਬੋਲਡ ਅਤੇ ਬੇਬਾਕ ਅਭਿਨੇਤਰੀਆਂ ਵਿੱਚੋਂ ਇੱਕ ਹੈ

ਤਾਪਸੀ ਨੂੰ ਜੋ ਵੀ ਕਹਿਣਾ ਹੈ, ਉਹ ਮੂੰਹ ਤੇ ਬੋਲਦੀ ਹੈ ਅਤੇ ਬਹਿਸ ਕਰਨ ਤੋਂ ਪਿੱਛੇ ਨਹੀਂ ਹਟਦੀ

ਹਾਲ ਹੀ 'ਚ ਕੁਝ ਅਜਿਹਾ ਹੋਇਆ ਕਿ ਤਾਪਸੀ ਦੀ ਪਾਪਰਾਜ਼ੀ (ਪੱਤਰਕਾਰ) ਨਾਲ ਬਹਿਸ ਹੋ ਗਈ। ਤਾਪਸੀ ਨੂੰ ਪਾਪਰਾਜ਼ੀ 'ਤੇ ਗੁੱਸਾ ਆ ਗਿਆ

ਇਸ ਤੇ ਤਾਪਸੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਉਹ ਉਸ 'ਤੇ ਕਿਉਂ ਰੌਲਾ ਪਾ ਰਹੇ ਸਨ

ਇਸ ਤੋਂ ਬਾਅਦ ਫੋਟੋਗ੍ਰਾਫਰ ਵੀ ਚੁੱਪ ਨਹੀਂ ਰਹੇ ਅਤੇ ਉਨ੍ਹਾਂ ਨੇ ਵੀ ਅਦਾਕਾਰਾ ਨੂੰ ਕਰਾਰਾ ਜਵਾਬ ਦਿੱਤਾ

ਦਰਅਸਲ, ਤਾਪਸੀ ਪੰਨੂ ਆਪਣੀ ਆਉਣ ਵਾਲੀ ਫਿਲਮ 'ਦੋਬਾਰਾ' ਦਾ ਪ੍ਰਮੋਸ਼ਨ ਕਰ ਰਹੀ ਹੈ। ਜੋ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ

ਇਸ ਸਿਲਸਿਲੇ 'ਚ ਹਾਲ ਹੀ 'ਚ ਤਾਪਸੀ ਮੁੰਬਈ ਦੇ ਇਕ ਹੋਟਲ 'ਚ ਪਹੁੰਚੀ ਜਿੱਥੇ ਉਸ ਦੀ ਪਾਪਰਾਜ਼ੀ ਨਾਲ ਬਹਿਸ ਹੋ ਗਈ

ਇਸ ਪੂਰੀ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

ਵੀਡੀਓ ਦੇਖ ਕੇ ਲੋਕ ਤਾਪਸੀ ਦਾ ਮਜ਼ਾਕ ਵੀ ਉਡਾ ਰਹੇ ਹਨ

ਜਿਵੇਂ ਹੀ ਤਾਪਸੀ ਹੋਟਲ ਪਹੁੰਚਦੀ ਹੈ ਤਾਂ ਪਾਪਰਾਜ਼ੀ ਉਸਦੀ ਫੋਟੋ ਕਲਿੱਕ ਕਰਨ ਲਈ ਉਸਦੇ ਪਿੱਛੇ ਭੱਜਦੇ ਹਨ ਅਤੇ ਲਗਾਤਾਰ ਉਸਨੂੰ ਰੁਕਣ ਲਈ ਕਹਿੰਦੇ ਹਨ ਪਰ ਤਾਪਸੀ ਨਹੀਂ ਰੁਕੀ