ਟੀਮ ਇੰਡੀਆ ਦੇ ਸਟਾਰ ਸਪਿਨਰ ਚਾਹਲ ਨੇ ਆਪਣੀ ਟੀਚਰ ਧਨਸ਼੍ਰੀ ਵਰਮਾ ਨੂੰ ਹੀ ਦਿਲ ਦੇ ਦਿੱਤਾ ਸੀ ਪਹਿਲੇ ਲੌਕਡਾਊਨ ਦੌਰਾਨ ਇਹ ਕਹਾਣੀ ਬਣੀ ਲੌਕਡਾਊਨ ਦੌਰਾਨ ਦੋਵਾਂ ਦੀ ਵਰਚੁਅਲ ਮੁਲਾਕਾਤ ਹੋਈ ਸੀ ਧਨਸ਼੍ਰੀ ਨੇ ਦੱਸਿਆ ਸੀ ਕਿ ਚਾਹਲ ਲਾਕਡਾਊਨ ਦੌਰਾਨ ਉਨ੍ਹਾਂ ਦੀ ਆਨਲਾਈਨ ਕਲਾਸ 'ਚ ਸ਼ਾਮਲ ਹੋਏ ਸਨ ਇਸ ਦੌਰਾਨ ਉਨ੍ਹਾਂ ਨੇ ਧਨਸ਼੍ਰੀ ਨੂੰ ਦਿਲ ਦੇ ਦਿੱਤਾ ਸੀ ਆਨਲਾਈਨ ਕਲਾਸ ਦੌਰਾਨ ਦੋਵਾਂ ਵਿਚਾਲੇ ਗੱਲਬਾਤ ਵਧ ਗਈ ਅਤੇ ਉਹ ਰਿਲੇਸ਼ਨਸ਼ਿਪ 'ਚ ਆ ਗਏ ਸਿਰਫ 3 ਮਹੀਨੇ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਹਾਂ ਨੇ ਮੰਗਣੀ ਕਰਨ ਦਾ ਫੈਸਲਾ ਕਰ ਲਿਆ ਧਨਸ਼੍ਰੀ ਵਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਪੇਸ਼ੇ ਤੋਂ ਕੋਰੀਓਗ੍ਰਾਫਰ ਅਤੇ ਡਾਂਸਰ ਵੀ ਹੈ। ਉਹਨਾਂ ਦੀ ਆਪਣੀ ਡਾਂਸ ਕੰਪਨੀ ਵੀ ਹੈ। ਇਸ ਤੋਂ ਬਾਅਦ ਚਾਹਲ-ਧਨਸ਼੍ਰੀ ਨੇ ਅਗਸਤ 2020 'ਚ ਮੰਗਣੀ ਕਰ ਲਈ ਦਸੰਬਰ 2020 'ਚ ਦੋਹਾਂ ਨੇ ਵਿਆਹ ਕਰ ਲਿਆ ਦੱਸ ਦੇਈਏ ਕਿ ਡਾਂਸ ਕੋਰੀਓਗ੍ਰਾਫਰ ਹੋਣ ਦੇ ਨਾਲ-ਨਾਲ ਧਨਸ਼੍ਰੀ ਵਰਮਾ ਡੈਂਟਿਸਟ ਵੀ ਹੈ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਨੇ 22 ਦਸੰਬਰ 2020 ਨੂੰ ਦਿੱਲੀ ਵਿੱਚ ਸੱਤ ਫੇਰੇ ਲਏ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ