ਯੂਟਿਊਬ ਨੇ ਹੁਣ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਉਹ ਐਡ ਬਲੌਕਰਸ ਦੇ ਖਿਲਾਫ ਵੱਡੀ ਕਾਰਵਾਈ ਕਰੇਗਾ। ਕੰਪਨੀ ਨੇ ਆਪਣੇ ਇਕ ਬਲਾਗ 'ਚ ਕਿਹਾ ਹੈ ਕਿ ਯੂਟਿਊਬ 'ਤੇ ਹੁਣ ਕਿਸੇ ਵੀ ਤਰ੍ਹਾਂ ਦੇ ਐਡ ਬਲੌਕਰ ਲਈ ਕੋਈ ਜਗ੍ਹਾ ਨਹੀਂ ਹੈ। ਯੂਟਿਊਬ ਨੇ ਕਿਹਾ ਹੈ ਕਿ ਐਡ ਬਲੌਕਰ ਦੀ ਵਰਤੋਂ ਕਰਨਾ ਉਸਦੀ API ਨੀਤੀ ਦੀ ਉਲੰਘਣਾ ਹੈ। ਯੂਟਿਊਬ ਨੇ ਆਪਣੇ ਯੂਜ਼ਰਸ ਨੂੰ ਐਡ ਬਲੌਕਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਜੇਕਰ ਯੂਜ਼ਰਸ ਐਡ ਫਰੀ ਅਨੁਭਵ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਯੂਟਿਊਬ ਨੇ ਪਿਛਲੇ ਸਾਲ ਨਵੰਬਰ 'ਚ ਐਡ ਬਲੌਕਰਾਂ ਨੂੰ ਬਲਾਕ ਕਰਨਾ ਸ਼ੁਰੂ ਕੀਤਾ ਸੀ। ਯੂਟਿਊਬ ਦੇ ਅਨੁਸਾਰ, ਐਡ ਬਲੌਕਰ ਦੀ ਵਰਤੋਂ Monetization ਵਿੱਚ ਸਮੱਸਿਆਵਾਂ ਪੈਦਾ ਕਰਦੀ ਹੈ