ਹੁਣ WhatsApp ਨੇ ਆਪਣੇ ਪਲੇਟਫਾਰਮ 'ਤੇ ਇਕ ਹੋਰ ਨਵਾਂ ਫੀਚਰ ਜੋੜਿਆ ਹੈ। ਇਹ ਫੀਚਰ ਚੈਟ ਫਿਲਟਰ ਦਾ ਹੈ।



ਇਸ ਫੀਚਰ ਕਾਰਨ ਚੈਟ ਖੋਲ੍ਹਣ 'ਚ ਲੱਗਣ ਵਾਲਾ ਸਮਾਂ ਘੱਟ ਜਾਵੇਗਾ। ਕੰਪਨੀ ਤੁਹਾਨੂੰ ਵੱਖ-ਵੱਖ ਚੈਟਾਂ ਨੂੰ ਫਿਲਟਰ ਕਰਨ ਦਾ ਵਿਕਲਪ ਦੇ ਰਹੀ ਹੈ।



ਇਸ ਫੀਚਰ ਨੂੰ ਜਾਰੀ ਕਰਨ ਦਾ ਕਾਰਨ ਲੋਕਾਂ ਲਈ ਵੱਖ-ਵੱਖ ਵਟਸਐਪ ਚੈਟ ਤੱਕ ਪਹੁੰਚ ਕਰਨਾ ਆਸਾਨ ਬਣਾਉਣਾ ਹੈ।



ਹੁਣ ਤੱਕ, ਤੁਹਾਨੂੰ ਬਿਨਾਂ ਪੜ੍ਹੇ ਸੰਦੇਸ਼ਾਂ ਲਈ ਕਿਸੇ ਵੀ ਵਟਸਐਪ ਗਰੁੱਪ ਅਤੇ ਇਨਬਾਕਸ ਵਿੱਚ ਚੈਟਸ ਨੂੰ ਸਕ੍ਰੋਲ ਕਰਨਾ ਪੈਂਦਾ ਸੀ।



ਸਭ ਤੋਂ ਉੱਪਰ ਤੁਹਾਨੂੰ All, Unread ਅਤੇ Groups ਦਾ ਵਿਕਲਪ ਮਿਲੇਗਾ।



ਤੁਸੀਂ AII ਫਿਲਟਰ ਵਿੱਚ ਸਾਰੀਆਂ ਚੈਟਾਂ ਦੇਖੋਗੇ। ਗਰੁੱਪ ਫਿਲਟਰ ਦੀ ਵਰਤੋਂ ਕਰਕੇ, ਤੁਸੀਂ ਸਾਰੇ ਸਮੂਹ ਵੇਖੋਗੇ।



ਇਸੇ ਤਰ੍ਹਾਂ, ਜੇਕਰ ਤੁਸੀਂ ਅਣਰੀਡ ਚੈਟਸ ਦੇ ਫਿਲਟਰ ਨੂੰ ਚੁਣਦੇ ਹੋ, ਤਾਂ ਉਹ ਸਾਰੀਆਂ ਚੈਟਾਂ ਦਿਖਾਈ ਦੇਣਗੀਆਂ ਜੋ ਤੁਸੀਂ ਨਹੀਂ ਪੜ੍ਹੀਆਂ ਹਨ।