BSNL ਹਾਲ ਹੀ ਵਿੱਚ ਇੱਕ ਵੱਡੇ ਡੇਟਾ ਲੀਕ ਦਾ ਸ਼ਿਕਾਰ ਹੋਈ ਹੈ। ਭਾਰਤ ਸਰਕਾਰ ਨੇ ਪੁਸ਼ਟੀ ਕੀਤੀ ਕਿ ਲੱਖਾਂ BSNL ਗਾਹਕਾਂ ਦਾ ਡਾਟਾ ਲੀਕ ਹੋ ਗਿਆ ਹੈ। ਇਸ ਡੇਟਾ ਵਿੱਚ ਗਾਹਕਾਂ ਦੇ ਨਾਮ, ਪਤੇ, ਫੋਨ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਸ਼ਾਮਲ ਸੀ। ਚੋਰੀ ਹੋਏ ਡੇਟਾ ਦੀ ਵਰਤੋਂ ਧੋਖਾਧੜੀ, ਜਾਂ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਸਰਕਾਰ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਵੀ ਤੁਰੰਤ ਆਪਣੇ ਆਨਲਾਈਨ ਪਾਸਵਰਡ ਬਦਲਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਜੇ ਤੁਹਾਡੇ ਨਾਲ ਕੋਈ ਸ਼ੱਕੀ ਲੈਣ-ਦੇਣ ਹੁੰਦਾ ਹੈ, ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰੋ ਤੇ ਸੁਚੇਤ ਰਹੋ।