ਮੋਬਾਇਲ ਫੋਨ ਸਾਡੀ ਰੋਜ਼ਮਰਾ ਦੀ ਜਿੰਦਗੀ ਦਾ ਹਿੱਸਾ ਹੈ ਪਰ ਕੁਝ ਗ਼ਲਤੀਆਂ ਕਾਰਨ ਇਹ ਖ਼ਰਾਬ ਹੋ ਸਕਦਾ।

Published by: ਗੁਰਵਿੰਦਰ ਸਿੰਘ

ਅਸੀਂ ਇਸ ਨੂੰ ਹਰ ਜਗ੍ਹਾ ਆਪਣੇ ਨਾਲ ਰੱਖਦੇ ਹਾਂ ਪਰ ਤੁਹਾਡੀ ਇਹੀ ਅਦਾਤ ਤੁਹਾਡੇ ਫੋਨ ਨੂੰ ਵੀ ਖ਼ਰਾਬ ਕਰ ਸਕਦੀ ਹੈ।

ਜੇ ਤੁਸੀਂ ਵੀ ਪਟਾਖੇ ਚਲਾਉਂਦੇ ਫੋਨ ਕੋਲ ਰੱਖਦੇ ਹੋ ਤਾਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ, ਨਾਲ ਹੀ ਫੋਨ ਖ਼ਰਾਬ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਕਈ ਲੋਕ ਪਟਾਕੇ ਚਲਾਉਣ ਸਮੇਂ ਵੀਡੀਓ ਬਣਾਉਣ ਲੱਗ ਜਾਂਦੇ ਨੇ, ਇਸ ਮੌਕੇ ਥੱਲੇ ਡਿੱਗਣ ਨਾਲ ਜਾਂ ਪਟਾਕਾ ਵੱਜਣ ਨਾਲ ਫੋਨ ਖ਼ਰਾਬ ਹੋ ਸਕਦਾ ਹੈ।

ਜੇ ਵੀਡੀਓ ਬਣਾਏ ਬਿਨਾਂ ਸਰਦਾ ਹੀ ਨਹੀਂ ਤਾਂ ਦੂਰ ਰਹਿਕੇ ਵੀਡੀਓ ਬਣਾਓ।



ਦੀਵੇ ਲਾਉਣ ਵੇਲੇ ਤੇ ਅੱਗ ਤੋਂ ਫੋਨ ਨੂੰ ਦੂਰ ਰੱਖੋ ਨਹੀਂ ਤਾਂ ਗਰਮੀ ਨਾਲ ਫੋਨ ਖ਼ਰਾਬ ਹੋ ਜਾਂਦਾ ਹੈ।

ਗਰਮੀ ਦੀ ਵਜ੍ਹਾ ਕਰਕੇ ਫੋਨ ਦੇ ਕਈ ਹਿੱਸੇ ਖ਼ਰਾਬ ਹੋ ਸਕਦੇ ਹਨ।



ਇਸ ਤੋ ਇਲਾਵਾ ਕਈ ਲੋਕ ਇਲੈਕਟ੍ਰਿਕ ਗੈਜੇਟ ਕੋਲ ਦੀਵੇ ਰੱਖ ਦਿੰਦੇ ਨੇ ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ।