ਘਪਲੇਬਾਜ਼ਾਂ ਨੇ ਹੁਣ ਲੋਕਾਂ ਨੂੰ ਠੱਗਣ ਲਈ ਜਾਅਲੀ ਕਾਨੂੰਨੀ ਨੋਟਿਸ ਦਾ ਸਹਾਰਾ ਲਿਆ ਹੈ। ਇਹ ਈਮੇਲ ਰਾਹੀ ਭੇਜਿਆ ਜਾਂਦਾ ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੇ ਉੱਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਦਾ ਆਰੋਪ ਹੈ। ਭਾਰਤ ਸਰਕਾਰ ਨੇ ਇਸ ਨੂੰ ਸਪੈਮ ਦੱਸਿਆ ਤੇ ਇਸ ਤੋਂ ਅਲਰਟ ਰਹਿਣ ਲਈ ਕਿਹਾਹੈ। ਨੋਟਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਇੰਟਰਨੈੱਟ ਉੱਤੇ ਗ਼ੈਰ ਕਾਨੂੰਨੀ ਸਮੱਗਰੀ ਭੇਜੀ ਹੈ। ਹਾਲਾਂਕਿ ਅਸਲੀ ਨੋਟਿਸ ਈਮੇਲ ਰਾਹੀਂ ਨਹੀਂ ਸਗੋਂ ਹਾਰਡ ਕਾਪੀ ਵਿੱਚ ਭੇਜਿਆ ਜਾਂਦਾ ਹੈ। ਇਸ ਲਈ ਅਜਿਹੇ ਕਿਸੇ ਵੀ ਲਿੰਕ ਉੱਤੇ ਓਕੇ ਨਾ ਕਰੋ ਕਿਉਂਕਿ ਇਸ ਨਾਲ ਤੁਹਾਡਾ ਫੋਨ ਹੈਕ ਹੋ ਸਕਦਾ ਹੈ। ਜੇ ਇਹੋ ਜਿਹਾ ਈਮੇਲ ਆਵੇ ਤਾਂ ਤੁਸੀਂ ਘਬਰਾਉਣਾ ਨਹੀਂ ਹੈ ਕਿਉਂਕਿ ਇਹ ਠੱਗੀ ਦਾ ਜ਼ਰੀਆ ਹੈ। ਅਜਿਹੀ ਈਮੇਲ ਨੂੰ ਤੁਰੰਤ Cybercrime.gov.in ਉੱਤੇ ਫਾਰਵਰਡ ਕਰੋ ਤਾਂਕਿ ਇਸ ਨੂੰ ਟਰੈਕ ਕੀਤਾ ਜਾ ਸਕੇ। ਇੱਕ ਵਾਰ ਫਿਰ ਯਾਦ ਕਰਵਾ ਦਈਏ ਕਿ ਇਸ ਵਿੱਚ ਘਬਰਾਉਣਾ ਨਹੀਂ ਹੈ ਕਿਉਂਕਿ ਇਹ ਇੱਕ ਚਾਲ ਹੈ ਇਸ ਤਰ੍ਹਾਂ ਦੇ ਸਪੈਮ ਤੋਂ ਬਚਣ ਲਈ ਜਾਗਰੁਕ ਰਹੋ ਤੇ ਦੂਜਿਆਂ ਨੂੰ ਵੀ ਕਰੋ