ਹੈਕਿੰਗ ਤੋਂ ਬਚਣ ਲਈ Whatsapp 'ਤੇ ਆਨ ਕਰ ਲਓ ਆਹ ਸੈਟਿੰਗ



Whatsapp ਦਾ Two Step Verification ਫੀਚਰ ਚਾਲੂ ਕਰੋ, ਇਹ ਇੱਕ 6 ਡਿਜਿਟ ਦਾ ਪਿਨ ਸੈਟ ਕਰਨ ਦਾ ਆਪਸ਼ਨ ਦਿੰਦਾ ਹੈ, ਜਿਸ ਨਾਲ ਤੁਹਾਡਾ ਅਕਾਊਂਟ ਜ਼ਿਆਦਾ ਸੁਰੱਖਿਅਤ ਹੋ ਜਾਂਦਾ ਹੈ



ਆਪਣੀ ਪ੍ਰੋਫਾਈਲ ਫੋਟੋ ਨੂੰ ਕੇਵਲ Contacts Only 'ਤੇ ਸੈੱਟ ਕਰੋ ਤਾਂ ਕਿ ਤੁਹਾਡੇ ਨੰਬਰ ਸਿਰਫ ਉਹ ਹੀ ਵੇਖ ਸਕਣ, ਜਿਹੜੇ ਤੁਹਾਡੇ ਸੰਪਰਕ ਵਿੱਚ ਹਨ



Last Seen ਅਤੇ Online Status ਨੂੰ ਸਿਰਫ ਆਪਣੇ contacts ਜਾਂ Nobody ਦੇ ਲਈ ਸੈੱਟ ਕਰੋ ਤਾਂ ਕਿ ਤੁਹਾਡੀ ਜਾਣਕਾਰੀ ਸੀਮਤ ਰਹੇ



Disappearing MEssages ਆਨ ਕਰੋ, ਜਿਸ ਨਾਲ ਤੁਹਾਡੇ ਭੇਜੇ ਗਏ ਮੈਸੇਜ ਤੈਅ ਸਮੇਂ ਤੋਂ ਬਾਅਦ ਖੁਦ-ਬ-ਖੁਦ ਡਿਲੀਟ ਹੋ ਜਾਣ



Whatsapp ਵਿੱਚ ਤੁਹਾਡੀ ਚੈਟਸ ਪਹਿਲਾਂ ਤੋਂ ਹੀ End to End Encryption ਨਾਲ ਸੁਰੱਖਿਅਤ ਹੁੰਦੀ ਹੈ, ਚੈਟ ਇਨਫੋ ਵਿੱਚ ਜਾ ਕੇ ਤੁਸੀਂ ਇਸ ਨੂੰ ਮੈਨੂਅਲੀ ਚੈੱਕ ਕਰ ਸਕਦੇ ਹੋ



Whatsapp 'ਤੇ ਆਏ ਕਿਸੇ ਵੀ ਅਣਜਾਣ ਲਿੰਕ ਨੂੰ ਨਾ ਖੋਲ੍ਹੋ



ਸੈਟਿੰਗ ਵਿੱਚ ਜਾ ਕੇ who can add me to groups ਆਪਸ਼ਨ ਨੂੰ my contacts ਜਾਂ my contacts except 'ਤੇ ਸੈੱਟ ਕਰੋ, ਤਾਂ ਕਿ ਕੋਈ ਅਣਜਾਣ ਵਿਅਕਤੀ ਗਰੁੱਪ ਵਿੱਚ ਐਡ ਨਾ ਹੋ ਸਕੇ



ਵਾਟਸਐਪ ਵੈਬ ਨੂੰ ਲਾਗਇਨ ਕਰਨ ਤੋਂ ਬਾਅਦ Linked Devices ਵਿੱਚ ਜਾ ਕੇ ਹਮੇਸ਼ਾ ਚੈੱਕ ਕਰੋ ਕਿ ਕਿਤੇ ਕੋਈ ਅਣਜਾਣ ਡਿਵਾਈਸ ਲਿੰਕ ਤਾ ਨਹੀਂ ਹੈ



ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਜਾਂ ਕਾਲ ਤੋਂ ਮੈਸੇਜ ਆ ਰਹੇ ਹਨ ਤਾਂ ਉਸ ਨੂੰ ਤੁਰੰਤ ਬਲਾਕ ਕਰ ਦਿਓ ਅਤੇ ਰਿਪੋਰਟ ਕਰੋ
ਵਾਟਸਐਪ ਦੇ ਲਈ ਨਵੇਂ ਫੀਚਰਸ ਅਤੇ ਸਿਕਿਊਰਿਟੀ ਅਪਡੇਟ ਪਾਉਣ ਲਈ ਐਪ ਨੂੰ ਹਮੇਸ਼ਾ ਅਪਡੇਟ ਰੱਖੋ, ਪੁਰਾਣੇ ਵਰਜ਼ਨ ਵਿੱਚ ਸੁਰੱਖਿਆ ਕਮਜ਼ੋਰੀਆਂ ਹੋ ਸਕਦੀਆਂ ਹਨ